PoliticsPunjab

ਪੰਜਾਬ ਵਿਧਾਨ ਸਭਾ ਦੇ ਦੋ ਦਿਨਾ ਸੈਸ਼ਨ ਦੇ ਪਹਿਲੇ ਦਿਨ ਖੂਬ ਹੰਗਾਮਾ

BolPunjabDe Buero

ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਦੋ ਦਿਨਾ ਸੈਸ਼ਨ ਦੇ ਪਹਿਲੇ ਦਿਨ ਖੂਬ ਹੰਗਾਮਾ ਹੋਇਆ,ਰਾਜਪਾਲ ਨਾਲ ਵਿਵਾਦ ਦੇ ਵਿਚ ਸੀਐੱਮ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਉਹ ਰਾਜਪਾਲ ਖਿਲਾਫ 30 ਅਕਤੂਬਰ ਨੂੰ ਸੁਪਰੀਮ ਕੋਰਟ ਜਾਣਗੇ,ਸੁਪਰੀਮ ਕੋਰਟ ਦੀ ਸਹਿਮਤੀ ਨਾਲ ਹੀ ਸਦਨ ਵਿਚ ਤਿੰਨੋਂ ਮਨੀ ਬਿੱਲ ਪੇਸ਼ ਕੀਤੇ ਜਾਣਗੇ,ਇਸ ਦੇ ਬਾਅਦ ਸਪੀਕਰ ਨੇ ਦੋ ਦਿਨਾ ਸੈਸ਼ਨ ਨੂੰ ਸਰਬ ਸੰਮਤੀ ਨਾਲ ਪਹਿਲੇ ਦਿਨ ਦੇ ਅੱਧੇ ਸਮੇਂ ਦੇ ਬਾਅਦ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ,ਰਾਜਪਾਲ ਨੇ ਸੀਐੱਮ ਭਗਵੰਤ ਮਾਨ ਨੂੰ ਭੇਜੇ ਪੱਤਰ ਵਿਚ ਕਿਹਾ ਕਿ ਇਹ ਸੈਸ਼ਨ ਰਾਜ ਭਵਨ ਦੀ ਬਿਨਾਂ ਇਜਾਜ਼ਤ ਦੇ ਬੁਲਾਇਆ ਜਾ ਰਿਹਾ ਹੈ।

ਅਜਿਹੇ ਵਿਚ ਤਿੰਨ ਵਿੱਤੀ ਬਿੱਲਾਂ ਨੂੰ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ,ਰਾਜਪਾਲ ਨੇ ਸੀਐੱਮ ਭਗਵੰਤ ਮਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਦੇ ਬਾਵਜੂਦ ਵਿਧਾਨ ਸਭਾ ਸੈਸ਼ਨ (Assembly Session) ਬੁਲਾਇਆ ਗਿਆ ਤਾਂ ਉਹ ਇਸ ਦੀ ਰਿਪੋਰਟ ਰਾਸ਼ਟਰਪਤੀ ਨੂੰ ਭੇਜਣਗੇ ਤੇ ਸਹੀ ਕਾਰਵਾਈ ‘ਤੇ ਵਿਚਾਰ ਕਰਨ ਲਈ ਮਬੂਰ ਹੋਣਗੇ,ਸੀਐੱਮ ਭਗਵੰਤ ਮਾਨ ਦੇ ਨਾਂ ਭੇਜੇ ਗਏ ਪੱਤਰ ਵਿਚ ਰਾਜਪਾਲ ਨੇ ਲਿਖਿਆ ਕਿ ਮੈਨੂੰ 16ਵੀਂ ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਚੌਥੇ ਬਜਟ ਸੈਸ਼ਨਦੇ ਅਧੀਨ 20 ਅਕਤੂਬਰ ਤੋਂ ਦੋ ਦਿਨਾ ਵਿਸ਼ੇਸ਼ ਸੈਸ਼ਨ ਵਿਚ ਤਿੰਨ ਵਿੱਤੀ ਬਿੱਲ ਪੇਸ਼ ਕਰਨ ਦੀ ਇਜਾਜ਼ਤ ਮੰਗੀ ਗਈ ਹੈ।

ਇਹ ਬਿੱਲ ‘ਦਿ ਪੰਜਾਬ ਫਿਸਕਲ ਰਿਸਪਾਂਸਿਬਿਲਿਟੀ ਐਂਡ ਬਜਟ ਮੈਨੇਜਮੈਂਟ (ਸੋਧ) ਬਿੱਲ 2023, ਦਿ ਪੰਜਾਬ ਜੀਐੱਸਟੀ (ਸੋਧ) ਬਿੱਲ 2023 ਅਤੇ ਦਿਨ ਇੰਡੀਅਨ ਸਟਾਂਪ (ਪੰਜਾਬ ਸੋਧ) ਬਿੱਲ 2023 ਹੈ,ਰਾਜਪਾਲ ਨੇ ਲਿਖਿਆ ਕਿ ਉਹ ਆਪਣੇ 24 ਜੁਲਾਈ 2023 ਅਤੇ 12 ਅਕਤੂਬਰ 2023 ਦੇ ਪੱਤਰਾਂ ਵਿਚ ਸਪੱਸ਼ਟ ਕਰ ਚੁੱਕੇ ਹਨ ਕਿ ਇਸ ਤਰ੍ਹਾਂ ਦਾ ਸੈਸ਼ਨ ਬੁਲਾਉਣਾ ਸਪੱਸ਼ਟ ਤੌਰ ਤੋਂ ਗਲਤ ਹੈ ਤੇ ਪੰਜਾਬ ਵਿਧਾਨ ਸਭਾ (Punjab Vidhan Sabha) ਦੀਆਂ ਪ੍ਰਕਿਰਿਆਵਾਂ ਤੇ ਸੰਵਿਧਾਨ ਦੀਆਂ ਵਿਵਸਥਾਵਾਂ ਦੇ ਖਿਲਾਫ ਹੈ,ਇਸ ਲਈ ਉਹ ਉਪਰੋਕਤ ਤਿੰਨ ਵਿੱਤੀ ਬਿੱਲਾਂ ਨੂੰ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦੇ ਰਹੇ ਹਨ।

Related Articles

Leave a Reply

Your email address will not be published. Required fields are marked *

Back to top button