ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਦੇ ਨੇੜੇ ਪਿੰਡ ਕਡਿਆਣਾ ਵਿਖੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਟਾਟਾ ਸਟੀਲ ਪਲਾਂਟ ਦਾ ਨੀਂਹ ਪੱਥਰ ਰੱਖਿਆ
BolPunjabDe Buero
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਅੱਜ ਲੁਧਿਆਣਾ ਦੇ ਨੇੜੇ ਪਿੰਡ ਕਡਿਆਣਾ ਵਿਖੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਟਾਟਾ ਸਟੀਲ ਪਲਾਂਟ (Tata Steel Plant) ਦਾ ਨੀਂਹ ਪੱਥਰ ਰੱਖਿਆ,ਲੁਧਿਆਣਾ ਵਿਖੇ ਲੱਗਣ ਵਾਲਾ ਇਹ ਪਲਾਂਟ 2600 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਤੇ ਲਗਪਗ 2500 ਲੋਕਾਂ ਨੂੰ ਇਸ ਨਾਲ ਸਿੱਧੇ-ਅਸਿੱਧੇ ਤੌਰ ‘ਤੇ ਰੁਜ਼ਗਾਰ ਮਿਲੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਟਾਟਾ ਦੇ ਸਟੀਲ ਪਲਾਂਟ ਨੂੰ ਲਗਾਉਣ ਲਈ ਜ਼ਮੀਨ ਦੇਣ ਵਾਲੇ ਲੋਕਾਂ ਦੇ ਬੱਚਿਆਂ ਨੂੰ ਪਹਿਲਾਂ ਰੁਜ਼ਗਾਰ ਮਿਲੇਗਾ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਕਿਹਾ ਕਿ ਦੇਸ਼ ਦੇ ਹਰ ਕੋਨੇ ਵਿਚ ਪੰਜਾਬੀ ਮਿਲੇਗਾ ਪਰ ਉਹ ਪੰਜਾਬੀ ਤੁਹਾਨੂੰ ਮਿਹਨਤ ਕਰਦਾ ਮਿਲੇਗਾ,ਭੀਖ ਮੰਗਦਾ ਨਹੀਂ ਮਿਲੇਗਾ,ਪੰਜਾਬ ਸਾਡੇ ਗੁਰੂਆਂ,ਪੀਰਾਂ ਤੇ ਸ਼ਹੀਦਾਂ ਦੀ ਧਰਤੀ ਹੈ,ਇਥੇ ਕਿਸੇ ਨੇ ਵੀ ਕੋਈ ਕੰਮ ਸ਼ੁਰੂ ਕੀਤਾ ਤਾਂ ਉਸ ਨੂੰ ਬਰਕਤ ਹੀ ਮਿਲੀ ਹੈ ਕਦੇ ਘਾਟਾ ਨਹੀਂ ਹੋਇਆ।