Punjab

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ 5994 ਈ ਟੀ ਟੀ ਅਧਿਆਪਕਾਂ ਦੀ ਭਰਤੀ ’ਤੇ ਲਗਾਈ ਰੋਕ

BolPunjabDe Buero

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ (Punjab Govt) ਵੱਲੋਂ ਕੀਤੀ ਜਾ ਰਹੀ 5994 ਈ ਟੀ ਟੀ ਅਧਿਆਪਕਾਂ ਦੀ ਭਰਤੀ ’ਤੇ ਰੋਕ ਲਗਾ ਦਿੱਤੀ ਹੈ,ਇਸ ਮਾਮਲੇ ਵਿਚ ਪਰਵਿੰਦਰ ਸਿੰਘ ਤੇ ਹੋਰ ਪਟੀਸ਼ਨਰਾਂ ਨੇ ਐਡਵੋਕੇਟ ਵਿਕਾਸ ਚਤਰਥ (Advocate Vikas Chatrath) ਰਾਹੀਂ ਹਾਈ ਕੋਰਟ (High Court) ਨੂੰ ਦੱਸਿਆ ਕਿ ਪੰਜਾਬ 12 ਅਕਤੂਬਰ 2022 ਨੂੰ ਈ ਟੀ ਟੀ (ETT) ਦੀਆਂ 5994 ਪੋਸਟਾਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ,ਪਟੀਸ਼ਨਰਾਂ ਨੇ ਦਸ਼ ਲਾਇਆ ਕਿ ਇਸ਼ਤਿਹਾਰ ਵਿਚ ਯੋਗਦਾ ਦੇ ਮਾਪਦੰਡ ਪੂਰੇ ਕੀਤੇ ਸਨ,28 ਅਕਤੂਬਰ 2022 ਨੂੰ ਪੰਜਾਬ ਸਰਕਾਰ (Punjab Govt) ਨੇ ਪੰਜਾਬ ਸਿਵਲ ਸਰਵਿਸਿਜ਼ ਰੂਲਜ਼ (Civil Services Rules) ਨੂੰ ਨੋਟੀਫਾਈ ਕੀਤਾ ਸੀ।

ਇਸ ਤਹਿਤ ਗਰੁੱਪ ਸੀ ਲਈ ਸਾਰੀਆਂ ਸਰਕਾਰੀ ਨੌਕਰੀਆਂ ਲਈ ਪੰਜਾਬੀ ਦੀ ਵਾਧੂ ਪ੍ਰੀਖਿਆ ਲਾਜ਼ਮੀ ਕਰ ਦਿੱਤੀ ਗਈ,ਨੋਟੀਫਿਕੇਸ਼ਨ ਜਾਰੀ ਕਰਦਿਆਂ ਰਾਖਵੇਂ ਵਰਗ ਨੂੰ ਕੋਈ ਛੋਟ ਨਹੀਂ ਦਿੱਤੀ ਗਈ,ਇਸ ਮਗਰੋਂ 1 ਦਸੰਬਰ 2022 ਨੂੰ ਇਕ ਸੋਧ ਪੱਤਰ ਜਾਰੀ ਕੀਤਾ ਗਿਆ ਜਿਸ ਤਹਿਤ ਈ ਟੀ ਟੀ (ETT) ਦੀਆਂ 5994 ਆਸਾਮੀਆਂ ਭਰਨ ਲਈ 12 ਅਕਤੂਬ ਨੂੰ ਜਾਰੀ ਇਸ਼ਤਿਹਾਰ ’ਤੇ ਇਸ ਨੂੰ ਵੀ ਲਾਗੂ ਕੀਤਾ ਗਿਆ,ਨੋਟੀਫਿਕੇਸ਼ਨ ਨੂੰ ਕਿਸੇ ਵੀ ਪਹਿਲਾਂ ਜਾਰੀ ਕੀਤੀ ਗਈ ਭਰਤੀ ’ਤੇ ਲਾਗੂ ਕਰਨਾ ਪੂਰੀ ਤਰ੍ਹਾਂ ਗਲਤ ਹੈ,ਅਜਿਹੀ ਸਥਿਤੀ ਵਿਚ ਇਸ ਸੋਧ ਨੂੰ ਰੱਦ ਕਰਨ ਦੇ ਹੁਕਮ ਦਿੱਤ ਜਾਣ ਤੇ ਭਰਤੀ ਪ੍ਰਕਿਰਿਆ ’ਤੇ ਰੋਕ ਲਗਾਈ ਜਾਵੇ,ਹਾਈ ਕੋਰਟ (High Court) ਨੇ ਇਸ ’ਤੇ ਰੋਕ ਲਗਾ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button