ਵਿਸ਼ਵ ਕੱਪ 2023 ‘ਚ ‘ਫੀਲਡਿੰਗ’ ਦੇ ਕਿੰਗ ਬਣੇ ਵਿਰਾਟ ਕੋਹਲੀ
BolPunjabDe Buero
ਇੰਟਰਨੈਸ਼ਨਲ ਕ੍ਰਿਕਟ ਕੌਂਸਲ (International Cricket Council) ਨੇ ਵਿਰਾਟ ਕੋਹਲੀ (Virat Kohli) ਨੂੰ ਵਿਸ਼ਵ ਕੱਪ 2023 (World Cup 2023) ਵਿੱਚ ਹੁਣ ਤੱਕ ਦਾ ਮੋਸਟ ਇੰਪੈਕਟਫੁਲ ਫੀਲਡਰ ਮੰਨਿਆ ਹੈ,ICC ਦੇ ਮੁਤਾਬਕ,ਟੂਰਨਾਮੈਂਟ ਦੇ ਪਹਿਲਾਂ 13 ਦਿਨਾਂ ਵਿੱਚ ਵਿਰਾਟ ਕੋਹਲੀ ਨੇ ਫੀਲਡ ‘ਤੇ ਆਪਣੀ ਫੀਲਡਿੰਗ ਨਾਲ ਸਭ ਤੋਂ ਜ਼ਿਆਦਾ ਪ੍ਰਭਾਵ ਪਾਇਆ ਹੈ,ਸਾਰੀਆਂ ਟੀਮਾਂ ਦੇ ਤਿੰਨ ਗਰੁੱਪ ਮੈਚਾਂ ਦੇ ਬਾਅਦ ICC ਵੱਲੋਂ ਫੀਲਡ ‘ਤੇ ਸਭ ਤੋਂ ਪ੍ਰਭਾਵੀ ਫੀਲਡਰਾਂ ਦੀ ਇੱਕ ਲਿਸਟ ਜਾਰੀ ਕੀਤੀ ਗਈ ਹੈ,ਜਿਸ ਵਿੱਚ ਕੋਹਲੀ ਟਾਪ ‘ਤੇ ਹਨ।
ਲਿਸਟ ਵਿੱਚ ਟਾਪ-10 ਵਿੱਚ ਭਾਰਤ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ 2-2 ਖਿਡਾਰੀ ਹਨ, ਜਦਕਿ ਰਵਿੰਦਰ ਜਡੇਜਾ 11ਵੇਂ ਨੰਬਰ ‘ਤੇ ਹਨ। ICC ਦੇ ਮੁਤਾਬਕ ਟੀਮ ਇੰਡੀਆ (Team India) ਨੇ ਟੂਰਨਾਮੈਂਟ ਵਿੱਚ ਹੁਣ ਤੱਕ 14 ਕੈਚ ਲਏ, 10 ਦੌੜਾਂ ਬਚਾਈਆਂ ਤੇ ਕਈ ਵਧੀਆ ਥ੍ਰੋਅ ਕੀਤੇ,ਇਸ ਦੌਰਾਨ ਤਿੰਨ ਮੈਚਾਂ ਵਿੱਚ ਭਾਰਤ ਵੱਲੋਂ ਸਿਰਫ਼ 2 ਕੈਚ ਹੀ ਛੱਡੇ ਗਏ ਹਨ,ਇੰਗਲੈਂਡ ਨੇ ਇਸ ਤੋਂ ਵੀ ਘੱਟ ਸਿਰਫ਼ 1 ਕੈਚ ਡਰਾਪ ਕੀਤਾ ਹੈ,ਟੂਰਨਾਮੈਂਟ ਵਿੱਚ ਭਾਰਤ ਨੇ ਆਪਣੇ ਸ਼ੁਰੂਆਤੀ ਤਿੰਨੋਂ ਮੁਕਾਬਲੇ ਜਿੱਤੇ ਹਨ।