Punjab

ਪੰਜਾਬ ਵਿੱਚ ਵਧਣ ਲੱਗੀ ਠੰਢ,ਰਾਤ ਦੇ ਤਾਪਮਾਨ ‘ਚ 1.8 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ

BolPunjabDe Buero

ਪੰਜਾਬ ਵਿੱਚ ਠੰਢ ਵਧਣ ਲੱਗੀ ਹੈ,ਰਾਤ ਦੇ ਤਾਪਮਾਨ ‘ਚ 1.8 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ,12 ਡਿਗਰੀ ਸੈਲਸੀਅਸ ਨਾਲ ਪੰਜਾਬ ‘ਚ ਆਦਮਪੁਰ ਸਭ ਤੋਂ ਠੰਡਾ ਰਿਹਾ,ਦੂਜੇ ਪਾਸੇ ਪੰਜਾਬ ਵਿੱਚ ਖੁਸ਼ਕ ਮੌਸਮ ਕਾਰਨ ਦਿਨ ਦਾ ਤਾਪਮਾਨ 1.5 ਡਿਗਰੀ ਸੈਲਸੀਅਸ ਵਧ ਗਿਆ ਹੈ,ਪਰ ਅਜੇ ਵੀ ਇਹ ਆਮ ਨਾਲੋਂ 4.3 ਡਿਗਰੀ ਸੈਲਸੀਅਸ ਘੱਟ ਹੈ,ਬੁੱਧਵਾਰ ਨੂੰ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 27.1, ਲੁਧਿਆਣਾ 28.2, ਪਟਿਆਲਾ 30.3, ਪਠਾਨਕੋਟ 29.8, ਬਠਿੰਡਾ 26.6, ਫਰੀਦਕੋਟ 27.0, ਗੁਰਦਾਸਪੁਰ 32.5, ਜਲੰਧਰ 27.1, ਮੋਗਾ 26.9 ਅਤੇ ਰੋਪੜ ਵਿੱਚ 28.0 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ,ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਗੁਰਦਾਸਪੁਰ ਵਿੱਚ 32.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ,ਪੰਜਾਬ ਦੇ  ਅੰਮ੍ਰਿਤਸਰ ਦਾ ਰਾਤ ਦਾ ਤਾਪਮਾਨ 14.2, ਲੁਧਿਆਣਾ 16.5, ਪਟਿਆਲਾ 15.5, ਪਠਾਨਕੋਟ 12.5, ਬਠਿੰਡਾ 15.2, ਫਰੀਦਕੋਟ 14.2, ਐਸਬੀਐਸ ਨਗਰ 14.4, ਬਰਨਾਲਾ 16.0, ਜਲੰਧਰ 14.8 ਅਤੇ ਰੋਪੜ 13.9 ਡਿਗਰੀ ਸੈਲਸੀਅਸ ਰਿਹਾ।

Related Articles

Leave a Reply

Your email address will not be published. Required fields are marked *

Back to top button