ਸੋਸ਼ਲ ਮੀਡੀਆ ਸਰਵਿਸ X ਇਸਤੇਮਾਲ ਕਰਨਾ ਹੈ ਤਾਂ ਦੇਣੇ ਪਊ ਪੈਸੇ,ਐਲਨ ਮਸਕ ਦਾ ਨਵਾਂ ਪਲਾਨ
BolPunjabDe Buero
ਸੋਸ਼ਲ ਮੀਡੀਆ ਸਰਵਿਸ X (Social Media Service X) ਇਸਤੇਮਾਲ ਕਰਨ ਵਾਲੇ ਨਵੇਂ ਯੂਜ਼ਰਸ ਨੂੰ ਨਿਊਜ਼ੀਲੈਂਡ ਤੇ ਫਿਲੀਪਨਸ ਵਿੱਚ ਹਰ ਸਾਲ1 ਡਾਲਰ ਤੋਂ ਵੱਧ ਰਕਮ ਦਾ ਭੁਗਤਾਨ ਕਰਨਾ ਪਏਗਾ,X ਨੇ ਕਿਹਾ ਕਿ ਇਹ ਸਬਸਕ੍ਰਿਪਸ਼ਨ ਕੰਪਨੀ ਦੇ ‘Not a Bot’ ਪ੍ਰੋਗਰਾਮ ਦਾ ਹਿੱਸਾ ਹੈ ਅਤੇ ਇਸ ਦਾ ਭੁਗਤਾਨ ਕਰਕੇ ਯੂਜ਼ਰ ਇਹ ਸਾਬਤ ਕਰ ਸਕਣਗੇ ਕਿ ਇਹ ਬੋਟ ਖਾਤਾ ਨਹੀਂ ਹੈ,ਇਸ ਤੋਂ ਇਲਾਵਾ ਇਨ੍ਹਾਂ ਦੇਸ਼ਾਂ ਵਿੱਚ ਨਵੇਂ ਵੈੱਬ ਯੂਜ਼ਰਸ ਨੂੰ ਲਾਜ਼ਮੀ ਤੌਰ ‘ਤੇ ਫ਼ੋਨ ਨੰਬਰ ਨਾਲ ਆਪਣੇ ਖਾਤੇ ਦੀ ਪੁਸ਼ਟੀ ਕਰਨੀ ਪਵੇਗੀ।
ਆਪਣੇ ਹੈਲਪ ਸੈਂਟਰ (Help Center) ‘ਤੇ ਇੱਕ ਪੋਸਟ ਵਿੱਚ, X ਨੇ ਲਿਖਿਆ, “ਇਹ ਸਪੈਮ ਅਤੇ ਬੋਟ ਗਤੀਵਿਧੀਆਂ ਨੂੰ ਘਟਾਉਣ ਅਤੇ ਰੋਕਣ ਲਈ ਇੱਕ ਅਹਿਮ ਕਦਮ ਹੈ.” ਹਾਲ ਹੀ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਐਲਨ ਮਸਕ (Elon Musk) ਨਵੇਂ ਯੂਜ਼ਰਸ (New Users) ਨੂੰ ਭੁਗਤਾਨ ਕਰਨ ਲਈ ਕਹੇਗਾ ਅਤੇ ਤੈਅ ਫੀਸ ਦਾ ਭੁਗਤਾਨ ਕੀਤੇ ਬਿਨਾਂ ਪਲੇਟਫਾਰਮ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਅਤੇ ਹੁਣ ਇਸ ਨਾਲ ਸਬੰਧਤ ਬਦਲਾਅ ਦਿਖਾਈ ਦੇਣ ਲੱਗੇ ਹਨ।