Punjab

ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ 35,000 ਬੱਚਿਆਂ ਨਾਲ ਅਰਦਾਸ ਕਰਨਗੇ CM Bhagwant Mann

BolPunjabDe Buero

ਨਸ਼ਿਆਂ ਖਿਲਾਫ ਪੰਜਾਬ ਸਰਕਾਰ ਵੱਡੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ,ਭਲਕੇ ਸਵੇਰੇ 11 ਵਜੇ ਸੀਐੱਮ ਭਗਵੰਤ ਮਾਨ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਜੀ (Shri Harmandir Sahib Ji) ਵਿਚ 35,000 ਬੱਚਿਆਂ ਨਾਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਅਰਦਾਸ ਕਰਨਗੇ,ਪੰਜਾਬ ਸਰਕਾਰ ਹੋਮ ਇਨੀਸ਼ੀਏਟਿਵ (Hope Initiative) ਸ਼ੁਰੂ ਕਰੇਗੀ,Pray Pledge and Play ਦੇ ਥੀਮ ਰਾਹੀਂ ਨਸ਼ਾ ਛੁਡਾਉਣ ਲਈ ਵੱਡੀ ਮੁਹਿੰਮ ਸ਼ੁਰੂ ਹੋਵੇਗੀ,ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਵਰਗੇ ਵੀਰ ਯੋਧਿਆਂ ਦੇ ਬਲਿਦਾਨ ਨੂੰ ਯਾਦ ਕਰਾ ਕੇ ਨਸ਼ੇ ਖਿਲਾਫ ਸਹੁੰ ਦਿਵਾਈ ਜਾਵੇਗੀ,ਕ੍ਰਿਕਟ ਜ਼ਰੀਏ ਅੰਮ੍ਰਿਤਸਰ ਦੀਆਂ ਗਲੀਆਂ ਤੇ ਸਟੇਡੀਅਮ ਵਿਚ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ,ਹੋਪ ਈਨਸ਼ੀਏਟਿਵ (Hope Initiative) ਲਗਭਗ 1 ਮਹੀਨੇ ਚੱਲੇਗਾ ਤੇ ਦੀਵਾਲੀ ਤੋਂ ਪਹਿਲਾਂ ਖਤਮ ਹੋਵੇਗਾ,ਅੰਮ੍ਰਿਤਸਰ ਦੇ ਐੱਨਜੀਓ ਤੇ ਸੋਸ਼ਲ ਕਮਿਊਨਿਟੀ ਇਸ ਵਿਚ ਹਿੱਸਾ ਲੈਣਗੇ,ਹੋਪ ਇਨੀਸ਼ੀਏਟਿਵ (Hope Initiative) ਬਾਰੇ ਵਧੇਰੇ ਜਾਣਕਾਰੀ ਲਈ,ਤੁਸੀਂ www.hopeamritsar.com ਅਤੇ 7710104368 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button