ਰਾਜਪੁਰਾ ਦੀਆਂ ਤਿੰਨ ਬੇਟੀਆਂ ਪੀ.ਸੀ.ਐਸ ਜੂਡੀਸ਼ੀਅਲ ਪ੍ਰੀਖਿਆ ਪਾਸ ਕਰ ਬਣੀਆਂ ਜੱਜ,ਕੇਂਦਰੀ ਗੁਰਦੁਆਰਾ ਸਿੰਘ ਸਭਾ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ
BolPunjabDe Buero
-ਜੱਜ ਬਣਨ ਤੇ ਕੇਂਦਰੀ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਪ੍ਰਧਾਨ ਅਬਰਿੰਦਰ ਸਿੰਘ ਕੰਗ ਤੇ ਗੁਰਦੁਆਰਾ ਕਮੇਟੀ ਨੇ ਕੀਤਾ ਸਨਮਾਨਿਤ
ਰਾਜਪੁਰਾ ਦੀਆਂ ਤਿੰਨ ਧੀਆਂ ਪੀ.ਸੀ.ਐਸ ਜੁਡੀਸ਼ੀਅਲ ਪ੍ਰੀਖਿਆ ਪਾਸ (Passed PCS Judicial Exam) ਕਰਕੇ ਬਣੀਆ ਜੱਜ 11 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੀ.ਸੀ.ਐਸ ਜੁਡੀਸ਼ਅਲ ਪ੍ਰੀਖਿਆ ਦੇ ਰਿਜ਼ਲਟ ਘੋਸ਼ਿਤ ਹੋਣ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਦੇ ਵਿੱਚ ਕੁੜੀਆਂ ਦੇ ਵੱਲੋਂ ਬਾਜੀਆਂ ਮਾਰੀਆਂ ਗਈਆਂ ਹਨ ਉੱਥੇ ਹੀ ਰਾਜਪਰਾ ਦੀਆਂ ਤਿੰਨ ਬੇਟੀਆਂ ਨੇ ਪੀ.ਸੀ.ਐਸ ਜੁਡੀਸ਼ਅਲ ਪ੍ਰੀਖਿਆ ਪਾਸ (Passed PCS Judicial Exam) ਕਰ ਜੱਜ ਬਣੀਆ ਜਿਨਾਂ ਨੂੰ ਅੱਜ ਰਾਜਪੁਰਾ ਦੇ ਕੇਂਦਰੀ ਗੁਰਦੁਆਰਾ ਸਿੰਘ ਸਭਾ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ (Gurdwara Management Committee) ਵੱਲੋਂ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਮੈਂਬਰ ਐਸ.ਜੀ.ਪੀ.ਸੀ (SGPC) ਵਿਸ਼ੇਸ਼ ਤੌਰ ਤੇ ਪੁੱਜੇ।
ਪੀ.ਸੀ.ਐਸ ਜੁਡੀਸ਼ਅਲ ਪ੍ਰੀਖਿਆ ਦੇ ਰਿਜ਼ਲਟ ਵਿੱਚ ਤਿੰਨੋ ਬਚਿਆਂ ਵਿਚੋ ਆਰਜ਼ੂ ਗਿੱਲ ਨੇ ਪ੍ਰੀਖਿਆ ਵਿੱਚ 11ਵਾਂ ਰੈਂਕ,ਸ਼ਿਵਪ੍ਰੀਤ ਸ਼ਰਮਾ ਨੇ ਪ੍ਰੀਖਿਆ ਵਿੱਚ 5ਵਾਂ ਰੈਂਕ ਅਤੇ ਰੁਪਿੰਦਰ ਕੌਰ ਨੇ ਪ੍ਰੀਖਿਆ ਵਿੱਚੋਂ 7ਵਾਂ ਰੈਂਕ ਹਾਸਲ ਕੀਤਾ ਹੈ,ਪੀ.ਸੀ.ਐਸ ਜੁਡੀਸ਼ਅਲ ਪ੍ਰੀਖਿਆ (PCS Judicial Examination) ਦੇ ਵਿੱਚ ਰੈਂਕ ਹਾਸਲ ਕਰਨ ਤੋਂ ਬਾਅਦ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਲਗਾਤਾਰ ਸ਼ਹਿਰ ਦੇ ਪਤਵੰਤੇ ਸੱਜਣਾਂ ਦੇ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।ਜੱਜ ਸ਼ਿਵਪ੍ਰੀਤ ਸ਼ਰਮਾ ਅਤੇ ਜੱਜ ਆਰਜੂ ਗਿੱਲ ਅਤੇ ਜੱਜ ਰੁਪਿੰਦਰ ਕੌਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਉਹਨਾਂ ਕੜੀ ਮਿਹਨਤ ਤੋਂ ਬਾਅਦ ਇਹ ਮੁਕਾਮ ਹਾਸਲ ਕੀਤਾ ਹੈ,ਅਤੇ ਇਸ ਮੁਕਾਮ ਦੇ ਵਿੱਚ ਉਹਨਾਂ ਦੇ ਪਰਿਵਾਰ ਦਾ ਸਭ ਤੋਂ ਵੱਡਾ ਅਹਿਮ ਰੋਲ ਹੈ।ਕੇਂਦਰੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਭਾਈ ਅਬਰਿੰਦਰ ਸਿੰਘ ਕੰਗ ਅਤੇ ਐਸ.ਜੀ.ਪੀ.ਸੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ ਨੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਹ ਬੇਟੀਆਂ ਸਾਡਾ ਮਾਣ ਹਨ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਰਾਜਪੁਰਾ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਅਸੀਂ ਪਰਮ ਪਿਤਾ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਅਤੇ ਇਹ ਅੱਗੇ ਹੋਰ ਵੱਡੇ ਮੁਕਾਮ ਤੇ ਪਹੁੰਚਣ।