BolPunjabDe Buero
ਰੇਲਵੇ ਮਾਤਾ ਵੈਸ਼ਣੋ ਦੇਵੀ (Railway Mata Vaishno Devi) ਦੇ ਭਗਤਾਂ ਨੂੰ ਵੱਡਾ ਤੋਹਫਾ ਦਿੱਤਾ ਹੈ,ਦਰਅਸਲ ਸ਼੍ਰੀ ਮਾਤਾ ਵੈਸ਼ਣੋ ਦੇਵੀ (Shri Mata Vaishno Devi) ਕਟੜਾ-ਵਾਰਾਣਸੀ ਵਿਚਾਲੇ ਤਿਉਹਾਰ ਸਪੈਸ਼ਲ ਰੇਲਗੱਡੀ (Special Train) ਚੱਲੇਗੀ,ਇਹ ਰੇਲਗੱਡੀ ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ,ਅੰਬਾਲਾ ਕੈਂਟ ਸਟੇਸ਼ਨਾਂ ‘ਤੇ ਦੋਵੇਂ ਰੂਟਾਂ ‘ਚ ਰੁਕੇਗੀ,ਰੇਲਵੇ ਨੇ ਇਸ ਸਬੰਧੀ ਸੂਚਨਾ ਦੇ ਦਿੱਤੀ ਹੈ ਕਿ ਰੇਲਵੇ ਯਾਤਰੀਆਂ ਦੀ ਸਹੂਲਤ ਅਤੇ ਵਾਧੂ ਭੀੜ ਨੂੰ ਦੂਰ ਕਰਨ ਲਈ, ਰੇਲਵੇ ਨੇ ਤਿਉਹਾਰ ਵਿਸ਼ੇਸ਼ ਰੇਲਗੱਡੀ 04610/04609 ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ-ਵਾਰਾਣਸੀ-ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ-ਸਪੈਸ਼ਲ਼ ਰੇਲਗੱਡੀ (04 ਯਾਤਰਾਵਾਂ) ਚਲਾਉਣ ਦਾ ਫੈਸਲਾ ਕੀਤਾ ਹੈ।
04610 ਸ਼੍ਰੀ ਮਾਤਾ ਵੈਸ਼ਣੋ ਦੇਵੀ (Shri Mata Vaishno Devi) ਕਟੜਾ-ਵਾਰਾਣਸੀ ਵਿਸ਼ੇਸ਼ ਰੇਲਗੱਡੀ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਤੋਂ 16.10.2023 ਅਤੇ 20.10.2023 ਨੂੰ ਰਾਤ 11.20 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਰਾਤ 11.55 ਵਜੇ ਵਾਰਾਣਸੀ ਪਹੁੰਚੇਗੀ,ਵਾਪਸੀ ਦਿਸ਼ਾ ਵਿੱਚ 04609 ਵਾਰਾਣਸੀ – ਸ਼੍ਰੀ ਮਾਤਾ ਵੈਸ਼ਨੋ ਦੇਵੀ (Shri Mata Vaishno Devi) ਕਟੜਾ ਵਿਸ਼ੇਸ਼ ਰੇਲਗੱਡੀ 18.10.2023 ਅਤੇ 22.10.2023 ਨੂੰ ਸਵੇਰੇ 06.20 ਵਜੇ ਵਾਰਾਣਸੀ ਤੋਂ ਰਵਾਨਾ ਹੋਵੇਗੀ।
ਅਤੇ ਅਗਲੇ ਦਿਨ ਸਵੇਰੇ 11.40 ਵਜੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਪਹੁੰਚੇਗੀ,ਏਅਰ ਕੰਡੀਸ਼ਨਡ,ਸਲੀਪਰ ਅਤੇ ਜਨਰਲ ਕਲਾਸ ਕੋਚਾਂ ਵਾਲੀ ਇਹ ਵਿਸ਼ੇਸ਼ ਰੇਲਗੱਡੀ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ (ਊਧਮਪੁਰ), ਜੰਮੂ ਤਵੀ,ਪਠਾਨਕੋਟ ਕੈਂਟ,ਜਲੰਧਰ ਕੈਂਟ,ਲੁਧਿਆਣਾ,ਅੰਬਾਲਾ ਕੈਂਟ, ਸਹਾਰਨਪੁਰ,ਮੁਰਾਦਾਬਾਦ,ਬਰੇਲੀ,ਲਖਨਊ ਅਤੇ ਸੁਲਤਾਨਪੁਰ ਸਟੇਸ਼ਨਾਂ ‘ਤੇ ਦੋਵੇਂ ਦਿਸ਼ਾਵਾਂ ਵਿੱਚ ਰੁਕੇਗੀ।