ਰਾਜਪਾਲ ਪੁਰੋਹਿਤ ਨੇ 20-21 ਅਕਤੂਬਰ ਨੂੰ ਬੁਲਾਏ ਗਏ Vidhan Sabh Session ਨੂੰ ਦੱਸਿਆ ਗੈਰ-ਸੰਵਿਧਾਨਕ
BolPunjabDe Buero
ਪੰਜਾਬ ਸਰਕਾਰ (Punjab Govt) ਨੇ 20 ਤੇ 21 ਅਕਤੂਬਰ ਨੂੰ ਵਿਧਾਨ ਸਭਾ ਦੋ ਦਿਨਾ ਸੈਸ਼ਨ ਬੁਲਾਇਆ ਹੈ ਜਿਸ ‘ਤੇ ਇਕ ਵਾਰ ਫਿਰ ਤੋਂ ਰਾਰ ਸ਼ੁਰੂ ਹੋ ਗਈ ਹੈ,20 ਅਕਤੂਬਰ ਨੂੰ ਬੁਲਾਏ ਗਏ ਵਿਧਾਨ ਸਭਾ ਸੈਸ਼ਨ (Vidhan Sabh Session) ਨੂੰ ਗੈਰ-ਕਾਨੂੰਨੀ ਦੱਸਿਆ ਗਿਆ ਹੈ,ਪੰਜਾਬ ਰਾਜ ਸਭਾ (Punjab Raj Sabha) ਨੇ ਵਿਧਾਨ ਸਭਾ ਸਕੱਤਰ ਨੂੰ ਚਿੱਠੀ ਲਿਖ ਕੇ ਰਾਜਪਾਲ ਦੇ ਫੈਸਲੇ ਦਾ ਹਵਾਲਾ ਦਿੱਤਾ ਹੈ,ਰਾਜਪਾਲ ਇਸ ਤੋਂ ਪਹਿਲਾਂ ਵੀ ਬੁਲਾਏ ਗਏ 2 ਦਿਨਾ ਵਿਸ਼ੇਸ਼ ਸੈਸ਼ਨ ਨੂੰ ਗੈਰ-ਕਾਨੂੰਨੀ ਠਹਿਰਾ ਚੁੱਕੇ ਹਨ,ਹਾਲਾਂਕਿ ਇਹ ਦੋ ਦਿਨਾ ਸੈਸ਼ਨ ਬੁਲਾਉਂਦੇ ਸਮੇਂ ਵੀ ਸੂਬਾ ਸਰਕਾਰ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਵਿਧਾਨ ਸਭਾ (Vidhan Sabha) ਦੇ ਸਪੀਕਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਕਿਉਂਕਿ ਪਿਛਲੇ ਸੈਸ਼ਨ ਨੂੰ ਮੁਲਤਵੀ ਨਹੀਂ ਕੀਤਾ ਗਿਆ ਸੀ,ਇਸ ਲਈ ਦੋ ਦਿਨਾ ਸੈਸ਼ਨ ਬੁਲਾਉਣ ਲਈ ਰਾਜਪਾਲ ਲੋੜ ਨਹੀਂ ਹੈ,ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ (Vidhan Sabha Speaker Kultar Singh Sandhawan) ਨੇ ਸੈਸ਼ਨ ਬੁਲਾਉਂਦੇ ਹੋਏ ਕਿਹਾ ਸੀ ਕਿ ਇਹ ਸੈਸ਼ਨ ਪਿਛਲੇ ਸੈਸ਼ਨ ਦਾ ਹਿੱਸਾ ਹੋਵੇਗਾ,ਵਿਧਾਨ ਸਭਾ ਸਕੱਤਰ ਰਾਮਲੋਕ ਖਤਾਨਾ ਵੱਲੋਂ ਜਾਰੀ ਨੋਟਿਸ ਮੁਤਾਬਕ ਪੰਜਾਬ ਵਿਧਾਨ ਸਭਾ ਦਾ ਕੰਮ ਨਿਯਮਾਂ ਮੁਤਾਬਕ ਸਪੀਕਰ ਵੱਲੋਂ 20 ਜੂਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਗਿਆ,ਵਿਧਾਨ ਸਭਾ (Vidhan Sabha) ਦਾ ਸੈਸ਼ਨ 20 ਅਕਤੂਬਰ ਨੂੰ ਸਵੇਰੇ 11 ਵਜੇ ਵਿਧਾਨ ਸਭਾ ਹਾਲ ਵਿਚ ਬੁਲਾਇਆ ਗਿਆ ਹੈ।