ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ SDO ਦੀ ਧੀ ਨਵਨੀਤ ਕੌਰ ਨੇ ਵਧਾਇਆ ਮਾਣ,PCS ਦੀ ਪ੍ਰੀਖਿਆ ਪਾਸ ਕਰ ਕੇ ਬਣੀ ਜੱਜ
BolPunjabDe Buero
ਪਟਿਆਲਾ ਸ਼ਹਿਰ ਦੀ ਭਾਦਸੋ ਰੋਡ ਅਮਨ ਵਿਹਾਰ (Bhadso Road Aman Vihar) ਵਿੱਚ ਪੈਦਾ ਹੋਈ ਨਵਨੀਤ ਕੌਰ (Navneet Kaur) ਪੁੱਤਰੀ ਗੁਰਮੀਤ ਸਿੰਘ ਬਾਗੜੀ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ (Punjab Public Service Commission) ਵੱਲੋਂ ਐਲਾਨੇ ਨਤੀਜਿਆਂ ਵਿੱਚ ਪੰਜਾਬ ਸੇਵਾ ਸਰਵਿਸ (ਜੁਡੀਸ਼ੀਅਲ) ਦੇ ਪਹਿਲੇ ਪੜਾਅ ਵਿੱਚ ਜੱਜ ਦਾ ਅਹੁਦਾ ਹਾਸਿਲ ਕੀਤਾ ਹੈ,ਨਵਨੀਤ ਕੌਰ ਨੇ ਮੁੱਡਲੀ ਪੜਾਈ ਸ੍ਰੀ ਦਸ਼ਮੇਸ਼ ਪਬਲਿਕ ਸਕੂਲ ਮਾਡਲ ਟਾਊਨ ਤੋਂ ਅਤੇ ਬਾਰਵੀਂ ਡੀ.ਏ.ਵੀ.ਸਕੂਲ ਪਟਿਆਲਾ (DAV School Patiala) ਤੋਂ ਕੀਤੀ,ਜਿਸ ਤੋਂ ਬਾਅਦ ਉਸਨੇ ਰਾਜੀਵ ਗਾਂਧੀ ਨੈਸਨਲ ਲਾਅ ਯੂਨੀਵਰਸਿਟੀ ਪਟਿਆਲਾ ਤੋਂ ਐਲ ਐਲ.ਬੀ.ਅਤੇ ਐਲ ਐਲ.ਐਮ. ਕੀਤੀ,ਇਸ ਤੋਂ ਬਾਅਦ ਉਸਨੇ ਸਖਤ ਮਿਹਨਤ ਕਰ ਕੇ ਪ੍ਰੀਖਿਆ ਵਿੱਚ ਸਫਲਤਾ ਹਾਸਿਲ ਕੀਤੀ,ਨਵਨੀਤ ਕੌਰ ਦੀ ਵੱਡੀ ਭੈਣ ਕਾਨਪੁਰ ਤੋਂ ਪੀਐਚਡੀ ਕਰ ਰਹੀ ਹੈ ਅਤੇ ਭਰਾ ਬੀ.ਐਡ. ਦੀ ਪੜਾਈ ਕਰ ਰਿਹਾ ਹੈ,ਪਿਤਾ ਗੁਰਮੀਤ ਸਿੰਘ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਬਤੌਰ ਐਸ.ਡੀ.ਉ ਸੇਵਾ ਨਿਭਾ ਰਹੇ ਹਨ।