ਮੁਹਾਲੀ ਫੇਜ਼ 2 ਦੀ ਸ਼ੈਫਾਲਿਕਾ ਸੁਨੇਜਾ ਬਣੀ ਜੱਜ;PCS ਵਿਚ ਹਾਸਲ ਕੀਤਾ 5ਵਾਂ ਰੈਂਕ
BolPunjabDe Buero
ਮੁਹਾਲੀ ਫੇਜ਼ 2 ਦੀ ਸ਼ੈਫਾਲਿਕਾ ਸੁਨੇਜਾ (Shefalika Suneja) ਨੇ ਪੰਜਾਬ ਸਿਵਲ ਸੇਵਾਵਾਂ ਜੁਡੀਸ਼ੀਅਲ (ਪੀ.ਸੀ.ਐਸ.ਜੇ.) ਵਿਚ 5ਵਾਂ ਰੈਂਕ ਹਾਸਲ ਕੀਤਾ ਹੈ,ਸ਼ੈਫਾਲਿਕਾ ਸੁਨੇਜਾ ਦੇ ਜੱਜ ਬਣਨ ਨਾਲ ਹੁਣ ਉਨ੍ਹਾਂ ਦੇ ਪ੍ਰਵਾਰ ਦੀ ਤੀਜੀ ਪੀੜੀ ਜੱਜ ਵਜੋਂ ਸੇਵਾਵਾਂ ਨਿਭਾਏਗੀ ਸ਼ੈਫਾਲਿਕਾ ਦੇ ਦਾਦਾ ਸੈਸ਼ਨ ਜੱਜ ਸਨ,ਉਸ ਦੇ ਮਾਤਾ ਪੂਨਮ ਸੁਨੇਜਾ ਹਰਿਆਣਾ ਵਿਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਸੇਵਾ ਨਿਭਾ ਰਹੇ ਹਨ,ਸ਼ੈਫਾਲਿਕਾ ਸੁਨੇਜਾ (Shefalika Suneja)ਨੇ ਦੂਜੀ ਕੋਸ਼ਿਸ਼ ’ਚ ਪੀ.ਸੀ.ਐਸ. ਪ੍ਰੀਖਿਆ (PCS Exam) ਵਿਚ ਸਫਲਤਾ ਹਾਸਲ ਕੀਤੀ ਹੈ,ਇਸ ਤੋਂ ਇਲਾਵਾ ਉਸ ਨੇ ਦਿੱਲੀ, ਯੂਪੀ ਅਤੇ ਹਰਿਆਣਾ ਮੇਨਜ਼ ਵੀ ਕਲੀਅਰ ਕੀਤਾ ਸੀ,ਸ਼ੈਫਾਲਿਕਾ ਸੁਨੇਜਾ (Shefalika Suneja) ਨੇ ਅਪਣੀ ਸਫ਼ਲਤਾ ਦਾ ਸਿਹਰਾ ਅਪਣੇ ਪਤੀ ਸ਼ਿਵਦੀਪ ਸਿੰਘ ਹੰਸ ਨੂੰ ਦਿਤਾ ਹੈ,ਜੋ ਕਿ ਪੰਜਾਬ ਪੁਲਿਸ (Punjab Police) ਵਿਚ ਸਹਾਇਕ ਲੀਗਲ ਅਫ਼ਸਰ ਵਜੋਂ ਸੇਵਾ ਨਿਭਾਅ ਰਹੇ ਹਨ,ਇਸ ਤੋਂ ਇਲਾਵਾ ਉਸ ਨੇ ਅਪਣੇ ਪ੍ਰਵਾਰ ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।