National
ਮੌਸਮ ਵਿਭਾਗ ਦੇ ਤਾਜ਼ਾ ਅਲਰਟ ਨੇ ਕਿਸਾਨਾਂ ਦੀ ਫਿਕਰਮੰਦੀ ਵਧਾਈ,3 ਅਕਤੂਬਰ ਤੋਂ ਮੌਸਮ ਮੁੜ ਵਿਗੜੇਗਾ
BolPunjabDe Buero
ਉਤਰੀ ਭਾਰਤ ਕੇ ਕੁਝ ਹਿੱਸਿਆਂ ਵਿਚ 13 ਅਕਤੂਬਰ ਤੋਂ ਮੌਸਮ ਮੁੜ ਵਿਗੜੇਗਾ,ਪਿਛਲੇ ਦਿਨੀਂ ਬਾਰਸ਼ ਤੇ ਝੱਖੜ ਨੇ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ,ਇਸ ਲਈ ਤਾਜ਼ਾ ਭਵਿੱਖਬਾਣੀ ਨੇ ਕਿਸਾਨਾਂ ਦਾ ਫਿਕਰ ਵਧਾ ਦਿੱਤਾ ਹੈ,ਮੰਡੀਆਂ ਵਿਚ ਝੋਨਾ ਪਹੁੰਚਣਾ ਸ਼ੁਰੂ ਹੋ ਗਿਆ,ਝੋਨੇ ਦੀ ਫਸਲ ਦੀ ਕਟਾਈ ਜ਼ੋਰਾਂ ਉਤੇ ਹੈ,ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ 13 ਅਕਤੂਬਰ ਤੋਂ ਮੁੜ ਮੌਸਮ ਖਰਾਬ ਹੋਣ ਦੀ ਪੇਸ਼ੀਨਗੋਈ ਕੀਤੀ ਹੈ,ਪੱਛਮੀ ਵਿਗਾੜ ਦੇ ਚਲਦਿਆਂ 13 ਤੋਂ 16 ਅਕਤੂਬਰ ਤੱਕ ਮੌਸਮ ਖਰਾਬ ਹੋ ਸਕਦਾ ਹੈ,ਪਿਛਲੇ ਕੁਝ ਦਿਨਾਂ ਦੌਰਾਨ ਦੱਖਣੀ ਭਾਰਤ ਦੇ ਕਈ ਹਿੱਸਿਆਂ ਵਿੱਚ ਮੀਂਹ ਪਿਆ ਹੈ,ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ ਅਗਲੇ ਦੋ ਦਿਨਾਂ ਦੌਰਾਨ ਦੱਖਣੀ ਅੰਦਰੂਨੀ ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਵਿੱਚ ਮੀਂਹ ਦੇ ਜਾਰੀ ਰਹਿਣ ਦੀ ਸੰਭਾਵਨਾ ਹੈ।