CBSE ਨੇ 10ਵੀਂ,12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਦੀਆਂ ਤਰੀਕਾਂ ਜਾਰੀ ਕਰ ਦਿੱਤੀਆਂ ਹਨ
BolPunjabDe Buero
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (Central Board of Secondary Education) ਨੇ CBSE ਬੋਰਡ ਪ੍ਰੀਖਿਆ 2024 ਲਈ ਪ੍ਰੈਕਟੀਕਲ ਪ੍ਰੀਖਿਆ ਦੀਆਂ ਤਰੀਕਾਂ ਜਾਰੀ ਕਰ ਦਿੱਤੀਆਂ ਹਨ,CBSE ਬੋਰਡ ਨੇ 10ਵੀਂ ਅਤੇ 12ਵੀਂ ਜਮਾਤਾਂ ਲਈ ਸਰਦੀਆਂ ਵਿੱਚ ਬੰਦ ਸਕੂਲਾਂ ਲਈ ਪ੍ਰੈਕਟੀਕਲ ਪ੍ਰੀਖਿਆਵਾਂ ਦੀਆਂ ਇਹ ਤਰੀਕਾਂ ਜਾਰੀ ਕਰ ਦਿੱਤੀਆਂ ਹਨ,ਸਰਦੀਆਂ ਵਿੱਚ ਬੰਦ ਸਕੂਲਾਂ ਦਾ ਮਤਲਬ ਹੈ,ਕਿ ਉਹਨਾਂ ਥਾਵਾਂ ਦੇ ਸਕੂਲ ਜੋ ਬਹੁਤ ਠੰਡੇ ਖੇਤਰਾਂ ਵਿੱਚ ਹਨ ਅਤੇ ਉਹਨਾਂ ਸਕੂਲਾਂ ਦੇ ਜਨਵਰੀ ਵਿੱਚ ਠੰਡ ਕਾਰਨ ਬੰਦ ਰਹਿਣ ਦੀ ਸੰਭਾਵਨਾ ਹੈ,ਇਨ੍ਹਾਂ ਸਕੂਲਾਂ ਲਈ ਪ੍ਰੈਕਟੀਕਲ ਪ੍ਰੀਖਿਆਵਾਂ ਦੀਆਂ ਤਰੀਕਾਂ cbse.gov.in ‘ਤੇ ਜਾਰੀ ਕਰ ਦਿੱਤੀਆਂ ਗਈਆਂ ਹਨ,ਸੀਬੀਐਸਈ (CBSE) ਸੈਸ਼ਨ 2023-24 ਲਈ 14 ਨਵੰਬਰ ਤੋਂ 14 ਦਸੰਬਰ ਤੱਕ ਇਨ੍ਹਾਂ ਸਕੂਲਾਂ ਲਈ 10ਵੀਂ, 12ਵੀਂ ਜਮਾਤਾਂ ਦੇ ਪ੍ਰੈਕਟੀਕਲ ਅਤੇ ਅੰਦਰੂਨੀ ਮੁਲਾਂਕਣ ਕਰਵਾਏਗਾ,ਸਾਰੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਦੇ ਅੰਕ ਪ੍ਰੈਕਟੀਕਲ ਟੈਸਟਾਂ ਦੇ ਮੁਕੰਮਲ ਹੋਣ ਦੀ ਮਿਤੀ ਤੋਂ ਤੁਰੰਤ ਬਾਅਦ ਅੱਪਲੋਡ ਕੀਤੇ ਜਾਣਗੇ,CBSE ਬੋਰਡ ਨੇ ਕਿਹਾ ਹੈ ਕਿ ਪ੍ਰੈਕਟੀਕਲ ਪ੍ਰੀਖਿਆ ਦੇ ਆਖਰੀ ਦਿਨ ਤੱਕ ਅੰਕ ਅੱਪਲੋਡ ਕਰਨ ਦਾ ਕੰਮ ਪੂਰਾ ਕਰ ਲਿਆ ਜਾਵੇ।