ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਉੱਤਰਾਖੰਡ ਦੇ ਪਿਥੌਰਗੜ੍ਹ ਪਹੁੰਚੇ,ਇੱਥੇ ਉਨ੍ਹਾਂ ਨੇ ਪਾਰਵਤੀ ਕੁੰਡ ਵਿਖੇ ਪੂਜਾ ਅਰਚਨਾ ਕੀਤੀ
BolPunjabDe Buero
ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵੀਰਵਾਰ ਨੂੰ ਉੱਤਰਾਖੰਡ ਦੇ ਪਿਥੌਰਗੜ੍ਹ ਪਹੁੰਚੇ,ਇੱਥੇ ਉਨ੍ਹਾਂ ਨੇ ਪਾਰਵਤੀ ਕੁੰਡ (Parvati Kund) ਵਿਖੇ ਪੂਜਾ ਅਰਚਨਾ ਕੀਤੀ,ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਢੋਲ ਅਤੇ ਘੰਟੀ ਵਜਾਉਂਦੇ ਵੀ ਨਜ਼ਰ ਆਏ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁੰਜੀ ਪਿੰਡ ਜਾਣਗੇ,ਜਿੱਥੇ ਉਹ ਫੌਜ,ਆਈਟੀਬੀਪੀ ਅਤੇ ਬੀਆਰਓ ਦੇ ਨਾਲ ਸਥਾਨਕ ਲੋਕਾਂ ਨਾਲ ਵੀ ਗੱਲਬਾਤ ਕਰਨਗੇ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਸਵੇਰੇ ਪਿਥੌਰਾਗੜ੍ਹ ਦੇ ਜੋਲਿੰਗਕਾਂਗ ਪਹੁੰਚੇ,ਇੱਥੇ ਉਨ੍ਹਾਂ ਨੇ ਆਦਿ-ਕੈਲਾਸ਼ ਦੀ ਪੂਜਾ ਵੀ ਕੀਤੀ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਨਾਲ ਉੱਤਰਾਖੰਡ ਦੇ ਸੀਐਮ ਪੁਸ਼ਕਰ ਸਿੰਘ ਧਾਮੀ ਵੀ ਮੌਜੂਦ ਸਨ,ਇੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਗੁੰਜੀ ਪਿੰਡ ਪਹੁੰਚਣਗੇ,ਜਿੱਥੇ ਉਹ ਸਥਾਨਕ ਲੋਕਾਂ ਨਾਲ ਗੱਲਬਾਤ ਕਰਨਗੇ,ਇੱਥੇ ਉਹ ਇੱਕ ਪ੍ਰਦਰਸ਼ਨੀ ਵੀ ਦੇਖਣਗੇ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਸੈਨਾ,ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਅਤੇ ਬੀਆਰਓ ਕਰਮਚਾਰੀਆਂ ਨਾਲ ਗੱਲਬਾਤ ਕਰਨਗੇ,ਇੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰ ਨੂੰ ਅਲਮੋੜਾ ਦੇ ਜਗੇਸ਼ਵਰ ਜਾਣਗੇ,ਉਹ ਇੱਥੇ ਜਗੇਸ਼ਵਰ ਧਾਮ ਵਿਖੇ ਪੂਜਾ ਅਤੇ ਦਰਸ਼ਨ ਕਰਨਗੇ।