5 ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ
BolPunjabDe Buero
5 ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly Elections) ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ,ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਵਿਧਾਨ ਸਭਾ ਚੋਣਾਂ (Assembly Elections) ਹੋਣੀਆਂ ਹਨ,ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ 5 ਰਾਜਾਂ ਦੀਆਂ ਸਾਰੀਆਂ 679 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਹੋਣੀਆਂ ਹਨ,ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ 5 ਰਾਜਾਂ ਦੀਆਂ ਸਾਰੀਆਂ 679 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਹੋਣੀਆਂ ਹਨ,ਮੱਧ ਪ੍ਰਦੇਸ਼ ਵਿੱਚ 5.6 ਕਰੋੜ ਵੋਟਰ ਹਨ,ਰਾਜਸਥਾਨ ਵਿੱਚ 5.25 ਕਰੋੜ ਵੋਟਰ ਹਨ,ਛੱਤੀਸਗੜ੍ਹ ਵਿੱਚ 2.03 ਕਰੋੜ ਵੋਟਰ ਵੋਟ ਪਾਉਣਗੇ,ਮਿਜ਼ੋਰਮ ਵਿੱਚ 8.25 ਲੱਖ ਵੋਟਰ ਵੋਟ ਪਾਉਣਗੇ।
ਇਨ੍ਹਾਂ ਰਾਜਾਂ ਵਿੱਚ 60.2 ਲੱਖ ਵੋਟਰ ਹਨ ਜੋ ਪਹਿਲੀ ਵਾਰ ਵੋਟ ਪਾਉਣਗੇ,ਚੋਣ ਕਮਿਸ਼ਨ (ਈਸੀ) ਅੱਜ (ਸੋਮਵਾਰ) Madhya Pradesh, Chhattisgarh, Rajasthan, Telangana ਅਤੇ Mizoram ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰੇਗਾ,ਇਨ੍ਹਾਂ ਰਾਜਾਂ ਵਿੱਚ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ,ਚੋਣ ਕਮਿਸ਼ਨ ਨੇ ਇਨ੍ਹਾਂ 5 ਰਾਜਾਂ ਵਿੱਚ ਚੋਣਾਂ ਲਈ ਬਲੂਪ੍ਰਿੰਟ (Blueprint) ਤਿਆਰ ਕਰ ਲਿਆ ਹੈ,ਸੂਤਰਾਂ ਮੁਤਾਬਕ ਛੱਤੀਸਗੜ੍ਹ ‘ਚ 2 ਪੜਾਵਾਂ ‘ਚ ਅਤੇ ਮੱਧ ਪ੍ਰਦੇਸ਼, ਮਿਜ਼ੋਰਮ, ਰਾਜਸਥਾਨ ਅਤੇ ਤੇਲੰਗਾਨਾ ‘ਚ 1-1 ਪੜਾਅ ‘ਚ ਵੋਟਿੰਗ ਹੋ ਸਕਦੀ ਹੈ,ਸੂਤਰਾਂ ਮੁਤਾਬਕ ਨਵੰਬਰ ਅਤੇ ਦਸੰਬਰ ‘ਚ 5 ਸੂਬਿਆਂ ‘ਚ ਵੱਖ-ਵੱਖ ਪੜਾਵਾਂ ‘ਚ ਵੋਟਿੰਗ ਹੋਵੇਗੀ,ਪੰਜ ਰਾਜਾਂ ਵਿੱਚ 1 ਤੋਂ 2 ਪੜਾਵਾਂ ਵਿੱਚ ਵੋਟਿੰਗ ਹੋ ਸਕਦੀ ਹੈ।