ਨਿਹੰਗ ਸਿੰਘਾਂ ਨੇ ਕੈਦ ਤੋਂ ਆਜ਼ਾਦ ਕਰਵਾਇਆ ਬੰਦੂਆਂ ਮਜ਼ਦੂਰ,ਬਿਨਾ ਮਿਹਨਤ ਮਜ਼ਦੂਰੀ ਦਿੱਤੇ ਗੁਜ਼ੱਰ ਜਰੂਰਤ ਤੋਂ ਵੱਧ ਕੰਮ ਕਰਵਾਉਂਦੇ ਰਹੇ
BolPunjabDe Buero
ਬੰਧੂਆ ਮਜਦੂਰ ਬਣਾਕੇ ਰੱਖੇ ਇਕ ਪੰਜਾਬੀ ਨੌਜਵਾਨ ਨੂੰ ਗੁੱਜਰਾਂ ਨੇ ਆਪਣੇ ਡੇਰੇ ਤੇ ਕੈਦ ਕਰਕੇ ਰੱਖਿਆ ਸੀ ਜਿਸ ਕੋਲੋਂ ਬਿਨਾ ਮਿਹਨਤ ਮਜ਼ਦੂਰੀ ਦਿੱਤੇ ਗੁਜ਼ੱਰ ਜਰੂਰਤ ਤੋਂ ਵੱਧ ਕੰਮ ਕਰਵਾਉਂਦੇ ਰਹੇ,ਨਿਹੰਗ ਸਿੰਘਾਂ (Nihang Singhs) ਨੇ ਉਸ ਨੌਜਵਾਨ ਨੂੰ ਉਹਨਾਂ ਦੇ ਚੁੰਗਲ ਚੋਂ ਆਜਾਦ ਕਰਵਾ ਦਿੱਤਾ ਹੈ,ਇਸ ਮੋਕੇ ਬੰਦੂਆ ਬਣਾ ਕੇ ਰੱਖੇ ਗਏ ਮਜਦੂਰ ਨੇ ਦੱਸਿਆ ਕਿ ਪਹਿਲਾ ਚਾਰ ਸਾਲ ਕਿਸੇ ਜੱਟ ਨੇ ਮੈਨੂੰ ਮਜਦੂਰ ਬਣਾਕੇ ਰਖਿਆ,ਹੁਣ ਪਿੱਛਲੇ ਦੋ ਮਹੀਨੇ ਤੋਂ ਮੈਨੂੰ ਗੁੱਜਰਾਂ ਨੇ ਬੰਦਕ ਬਣਾਇਆ ਹੈ,ਮੈਨੂੰ ਕੋਈ ਮਿਹਨਤ ਮਜ਼ਦੂਰੀ ਨਹੀਂ ਦਿੱਤੀ ਨਾ ਮੈਨੂੰ ਕੋਈ ਚੱਪਲ ਲੈਕੇ ਦਿੱਤੀ ਨਾ ਹੀ ਮੈਨੂੰ ਘਰ ਜਾਣ ਦਿੰਦੇ ਨੇ।
ਨਿਹੰਗ ਸਿੰਘਾਂ (Nihang Singhs) ਨੇ ਦੱਸਿਆ ਸਾਨੂੰ ਜਾਣਕਾਰੀ ਮਿਲੀ ਸੀ ਕਿ ਕਿਸੇ ਗੁੱਜਰ ਨੇ ਜਬਰੀ ਇੱਕ ਵਿਅਕਤੀ ਨੂੰ ਬੰਦੁਆ ਮਜਦੂਰ ਰਖਿਆ ਹੈ,ਅਸੀਂ ਪੁਲੀਸ ਨੂੰ ਲੈਕੇ ਆਏ ਹਾਂ ਤੇ ਆਕੇ ਦੇਖਿਆ ਨਾਂ ਤੇ ਇਸ ਮਜਦੂਰ ਦੇ ਪੈਰਾਂ ਵਿੱਚ ਕੋਈ ਚਪਲ ਸੀ ਤੇ ਉਕਤ ਮਜਦੂਰ ਦੇ ਅਨੁਸਾਰ ਉਸ ਕੋਲੋਂ ਬਿਨਾਂ ਕੋਈ ਪੈਸਾ ਦਿੱਤੇ ਮਜਦੂਰੀ ਕਰਵਾਈ ਜਾਂਦੀ ਹੈ।
ਜਦਕਿ ਗੁੱਜਰ ਪਰਿਵਾਰ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕੀ ਉਹ ਉਸਨੂੰ ਰੋਜ਼ ਸ ਰੁਪਏ ਦੇ ਕਰੀਬ ਦਿੰਦੇ ਹਨ ਅਤੇ ਖਾਣ ਪੀਣ ਲਈ ਵੀ ਜੋ ਉਹ ਚਾਹੁੰਦਾ ਹੈ ਉਸ ਨੂੰ ਮਿਲਦਾ ਹੈ,ਉਥੇ ਹੀ ਨਿਹੰਗ ਸਿੰਘਾਂ (Nihang Singhs) ਨਾਲ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਡੇ ਕੋਲ ਥਾਣੇ ਨਿਹੰਗ ਸਿੰਘ (Nihang Singh) ਆਏ ਸਨ,ਅਸੀਂ ਆਕੇ ਦੇਖਿਆ ਤੇ ਗੁੱਜਰ ਨੇ ਆਪਣੇ ਘਰ ਜਬਰੀ ਮਜਦੂਰ ਰਖਿਆ ਹੈ,ਅਸੀਂ ਥਾਣੇ ਲੈਕੇ ਜਾ ਰਹੇ ਹਾਂ ਜੋ ਵੀ ਬਣਦੀ ਕਾਰਵਾਈ ਹੋਵੇਗੀ ਕਾਨੂੰਨ ਅਨੁਸਾਰ ਕੀਤੀ ਜਾਵੇਗੀ।