ਬਠਿੰਡਾ ਤੋਂ ਦਿੱਲੀ ਲਈ ਸ਼ੁਰੂ ਹੋਣਗੀਆਂ ਉਡਾਣਾਂ,9 ਅਕਤੂਬਰ ਤੋਂ ਹੋਵੇਗੀ ਸ਼ੁਰੂਆਤ
BolPunjabDe Buero
ਹਿੰਡਨ (Hindon) ਤੋਂ ਬਾਅਦ ਹੁਣ ਬਠਿੰਡਾ (Bathinda) ਤੋਂ ਦਿੱਲੀ (Delhi) ਲਈ ਉਡਾਣਾਂ ਸ਼ੁਰੂ ਹੋ ਰਹੀਆਂ ਹਨ,ਇਹ ਉਡਾਣ 9 ਅਕਤੂਬਰ ਤੋਂ ਸ਼ੁਰੂ ਹੋਵੇਗੀ,ਇਹ ਫਲਾਈਟ ਬਠਿੰਡਾ ਹਵਾਈ ਅੱਡੇ (Flight Bathinda Airport) ਤੋਂ ਦੁਪਹਿਰ 3 ਵਜੇ ਦਿੱਲੀ ਲਈ ਰਵਾਨਾ ਹੋਵੇਗੀ ਤੇ ਇੱਕ ਘੰਟਾ 10 ਮਿੰਟ ਦੇ ਸਫ਼ਰ ਤੋਂ ਬਾਅਦ ਸ਼ਾਮ 4:10 ਵਜੇ ਦਿੱਲੀ ਪਹੁੰਚੇਗੀ,ਇਸ ਤੋਂ ਪਹਿਲਾਂ ਇਹ ਫਲਾਈਟ (Flight) ਦੁਪਹਿਰ 1:25 ‘ਤੇ ਦਿੱਲੀ (Delhi) ਤੋਂ ਬਠਿੰਡਾ (Bathinda) ਲਈ ਰਵਾਨਾ ਹੋਵੇਗੀ, ਜੋ ਦੁਪਹਿਰ 2:40 ਵਜੇ ਬਠਿੰਡਾ ਪਹੁੰਚੇਗੀ,ਇਸ ਵਾਰ ਅਲਾਇੰਸ ਏਅਰ (Alliance Air) ਵੱਲੋਂ ਬਠਿੰਡਾ (Bathinda) ਤੋਂ ਦਿੱਲੀ ਦੇ ਲਈ ਉਡਾਣ ਚਲਾਈ ਜਾ ਰਹੀ ਹੈ,ਕੰਪਨੀ ਵੱਲੋਂ 72 ਸੀਟਾਂ ਵਾਲੀ ਫਲਾਈਟ ਚਲਾਈ ਜਾਵੇਗੀ,ਇਸ ਦਾ ਸ਼ੁਰੂਆਤੀ ਕਿਰਾਇਆ 2 ਹਜ਼ਾਰ ਰੁਪਏ ਹੋਵੇਗਾ।
ਇਸ ਤੋਂ ਬਾਅਦ ਜਿਵੇਂ-ਜਿਵੇਂ ਸੀਟਾਂ ਘਟਣਗੀਆਂ,ਕਿਰਾਇਆ ਵੀ ਵਧੇਗਾ,ਫਿਲਹਾਲ ਇਹ ਕਿਰਾਇਆ 2,520 ਰੁਪਏ ਹੋ ਗਿਆ ਹੈ,ਹੁਣ ਇਸ ਦੀਆਂ ਸੀਟਾਂ ਦੀ ਬੁਕਿੰਗ ਵੀ ਸ਼ੁਰੂ ਹੋ ਗਈ ਹੈ,ਇਹ ਉਡਾਣ ਹਫ਼ਤੇ ਵਿੱਚ ਤਿੰਨ ਦਿਨ ਸਿਰਫ਼ ਸੋਮਵਾਰ,ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਚੱਲੇਗੀ,ਦੱਸ ਦੇਈਏ ਕਿ ਬਠਿੰਡਾ (Bathinda) ਦਾ ਹਵਾਈ ਅੱਡਾ (Airport) ਕੋਰੋਨਾ ਦੇ ਦੌਰ ਤੋਂ ਬੰਦ ਸੀ,ਜਿਸ ਨੂੰ ਸ਼ੁਰੂ ਕਰਵਾਉਣ ਲਈ ਲੋਕਾਂ ਵੱਲੋਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ,ਜਿਸ ਤੋਂ ਬਾਅਦ ਬੀਤੇ ਮਹੀਨੇ ਦੀ 13 ਸਤੰਬਰ ਤੋਂ ਰੀਜਨਲ ਕਨੈਕਟੀਵਿਟੀ ਸਕੀਮ (Regional Connectivity Scheme) ਤਹਿਤ ਬਠਿੰਡਾ (Bathinda) ਤੋਂ ਹਿੰਡਨ (Hindon) ਦੇ ਲਈ ਫਲਾਈਬਿਗ ਕੰਪਨੀ (Flybig Company) ਦੀ ਉਡਾਣ ਸ਼ੁਰੂ ਕੀਤੀ ਗਈ ਸੀ,ਜੋ ਕਿ ਸ਼ੁਰੂ ਕੀਤੀ ਗਈ ਸੀ,ਜਿਸ ਵਿੱਚ ਸਿਰਫ਼ 17 ਸੀਟਾਂ ਸਨ।