BolPunjabDe Buero
ਦਿੱਲੀ-ਐਨਸੀਆਰ, ਪੰਜਾਬ, ਚੰਡੀਗੜ੍ਹ ਸਣੇ ਪੂਰੇ ਉੱਤਰ ਭਾਰਤ ਵਿੱਚ ਅੱਜ ਭੂਚਾਲ (Earthquake) ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ,ਇਹ ਝਟਕੇ ਕਾਫੀ ਦੇਰ ਤੱਕ ਜਾਰੀ ਰਹੇ,ਭੂਚਾਲ ਦਾ ਕੇਂਦਰ ਨੇਪਾਲ ਸੀ,ਰਿਕਟਰ ਪੈਮਾਨੇ (Richter Scale) ‘ਤੇ ਭੂਚਾਲ ਦੀ ਤੀਬਰਤਾ 6.2 ਸੀ,ਇਹ ਭੂਚਾਲ ਦੁਪਹਿਰ 2:25 ਵਜੇ ਆਇਆ,ਭੂਚਾਲ ਦੇ ਝਟਕੇ ਲੱਗਦੇ ਹੀ ਲੋਕ ਆਪਣੇ ਘਰਾਂ ਅਤੇ ਦਫਤਰਾਂ ਤੋਂ ਬਾਹਰ ਆਉਣ ਲੱਗੇ,ਮੰਨਿਆ ਜਾ ਰਿਹਾ ਹੈ ਕਿ ਇਸ ਭੂਚਾਲ ਕਾਰਨ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ,ਭੂਚਾਲ ਦੀ ਤੀਬਰਤਾ ਬਹੁਤ ਜ਼ਿਆਦਾ ਹੈ,ਇਸ ਕਾਰਨ ਜਾਨੀ ਨੁਕਸਾਨ ਹੋਣ ਦਾ ਵੀ ਖਦਸ਼ਾ ਹੈ,ਉਤਰਾਖੰਡ ‘ਚ ਵੀ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ।