National
ਹਰਿਆਣਾ ‘ਚ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,2.6 ਤੀਬਰਤਾ ਦੇ ਇਸ ਭੂਚਾਲ ਕਾਰਨ ਰੋਹਤਕ ਅਤੇ ਆਸ-ਪਾਸ ਦੇ ਕੁਝ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ
BolPunjabDe Buero
ਹਰਿਆਣਾ ‘ਚ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,2.6 ਤੀਬਰਤਾ ਦੇ ਇਸ ਭੂਚਾਲ ਕਾਰਨ ਰੋਹਤਕ ਅਤੇ ਆਸ-ਪਾਸ ਦੇ ਕੁਝ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (National Seismological Center) ਮੁਤਾਬਕ ਭੂਚਾਲ ਐਤਵਾਰ ਰਾਤ 11.26 ਵਜੇ ਆਇਆ,ਭੂਚਾਲ (Earthquake) ਦਾ ਕੇਂਦਰ ਹਰਿਆਣਾ ਦੇ ਰੋਹਤਕ ਤੋਂ 7 ਕਿਲੋਮੀਟਰ ਪੂਰਬ ਦੱਖਣ-ਪੂਰਬ ਵੱਲ ਖੇੜੀ ਸਾਧ ਪਿੰਡ ਸੀ,ਧਰਤੀ ਤੋਂ ਪੰਜ ਕਿਲੋਮੀਟਰ ਹੇਠਾਂ ਮੂਵਮੈਂਟ ਰਿਕਾਰਡ ਕੀਤੀ ਗਈ ਹੈ,ਪਹਿਲਾਂ ਸਤੰਬਰ ਮਹੀਨੇ ਵਿੱਚ 5 ਸਤੰਬਰ ਨੂੰ ਇੱਕ ਹੀ ਦਿਨ ਵਿੱਚ ਦੋ ਵਾਰ ਭੂਚਾਲ ਆਇਆ ਸੀ,ਭੂਚਾਲ ਦਾ ਪਹਿਲਾ ਝਟਕਾ ਸਵੇਰੇ 12:27 ‘ਤੇ ਅਤੇ ਦੂਜਾ ਝਟਕਾ 1:44 ‘ਤੇ ਆਇਆ,12:27 ‘ਤੇ ਆਏ ਭੂਚਾਲ ਦਾ ਕੇਂਦਰ ਪਿੰਡ ਪੋਲਾਂਗੀ ਸੀ ਅਤੇ ਇਸ ਦੀ ਤੀਬਰਤਾ 2.6 ਸੀ, ਜਦਕਿ 1:44 ‘ਤੇ ਆਏ ਭੂਚਾਲ (Earthquake) ਦਾ ਕੇਂਦਰ ਪਿੰਡ ਆਸਣ ਸੀ।