Punjab

17 ਸੈਕਟਰ ਵਿਖੇ ਬੇਕਾਬੂ ਆਟੋ ਨੇ 2 ਸਾਈਕਲ ਸਵਾਰਾਂ ਨੂੰ ਦ.ਰੜਿਆ,ਦੰਦਾਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਦਾ ਹੋਇਆ ਦਿਹਾਂਤ

BolPunjabDe Buero

17 ਸੈਕਟਰ ਵਿਖੇ ਇੱਕ ਆਟੋ ਚਾਲਕ ਨੇ ਸਾਈਕਲਿੰਗ (Cycling) ਕਰਨ ਜਾ ਰਹੇ ਡਾਕਟਰ ਲਖਵਿੰਦਰ ਸਿੰਘ ਤੇ ਇਕ ਹੋਰ ਸਾਥੀ ਨੂੰ ਟੱਕਰ ਮਾਰ ਦਿੱਤੀ,ਜਿਸ ‘ਚ ਡਾਕਟਰ ਲਖਵਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ,ਦੱਸ ਦੇਈਏ ਕਿ 11 ਸਤੰਬਰ ਨੂੰ ਡਾਕਟਰ ਲਖਵਿੰਦਰ ਸਿੰਘ (ਦੰਦਾਂ ਦੇ ਮਾਹਰ) ਰੋਜ਼ਾਨਾ ਦੀ ਤਰ੍ਹਾਂ ਮੋਹਾਲੀ ਤੋਂ ਚੰਡੀਗੜ੍ਹ ਵੱਲ ਨੂੰ ਸਾਈਕਲਿੰਗ (Cycling) ਕਰਨ ਜਾ ਰਹੇ ਸਨ ਜਿਨ੍ਹਾਂ ਨੂੰ ਅਚਾਨਕ ਇੱਕ ਤੇਜ਼ ਰਫਤਾਰ ਆਟੋ ਚਾਲਕ ਨੇ ਟੱਕਰ ਮਾਰ ਦਿੱਤੀ,ਟੱਕਰ ਇੰਨੀ ਭਿਆਨਕ ਸੀ ਕਿ ਡਾਕਟਰ ਲਖਵਿੰਦਰ ਸਿੰਘ ਤੇ ਇਕ ਹੋਰ ਸਾਥੀ ਬੁਰੀ ਤਰ੍ਹਾਂ ਜਖਮੀ ਹੋ ਗਏ।

ਜਾਣਕਾਰੀ ਮੁਤਾਬਕ ਡਾਕਟਰ ਲਖਵਿੰਦਰ ਕਈ ਦਿਨਾਂ ਤੋਂ ਮੈਕਸ ਹਸਪਤਾਲ ਵਿਖੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸਨ ਪਰ ਆਖਰ ਉਹ ਇਹ ਲੜਾਈ ਹਾਰ ਗਏ ਤੇ ਹਮੇਸ਼ਾ ਲਈ ਗੁਰੂ ਚਰਨਾਂ ‘ਚ ਜਾ ਬਿਰਾਜੇ,ਡਾ. ਲਖਵਿੰਦਰ ਸਿੰਘ ਆਪਣੇ ਪਿੱਛੇ ਪਤਨੀ ਡਾਕਟਰ ਰਮਨਦੀਪ ਕੌਰ, ਦੋ ਬੱਚੀਆਂ, ਭਰਾ ਸੁਖਵਿੰਦਰ ਸਿੰਘ ਤੇ ਬਜ਼ੁਰਗ ਪਿਤਾ ਇੰਜੀਨੀਅਰ ਰਤਨ ਸਿੰਘ ਰੰਗੀਲਾ ਤੇ ਮਾਤਾ ਸ਼ਵਿੰਦਰਜੀਤ ਕੌਰ ਨੂੰ ਛੱਡ ਗਏ ਹਨ,ਪਰਿਵਾਰ ਬੇਹਦ ਡੂੰਘੇ ਸਦਮੇ ‘ਚ ਹੈ,ਪ੍ਰਮਾਤਮਾ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Related Articles

Leave a Reply

Your email address will not be published. Required fields are marked *

Back to top button