BolPunjabDe Buero
ਉੱਤਰ ਭਾਰਤ ਦੇ 6 ਸੂਬਿਆਂ ਦੇ 19 ਕਿਸਾਨ ਸੰਗਠਨ (Farmers Organization) ਕੇਂਦਰ ਸਰਕਾਰ ਦੇ ਕਿਸਾਨੀ ਮੁੱਦਿਆਂ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਅੱਜ ਤੋਂ ਤਿੰਨ ਦਿਨਾ ਰੇਲ ਰੋਕੋ ਅੰਦੋਲਨ ਸ਼ੁਰੂ ਕਰਨਗੇ,ਪੰਜਾਬ ਵਿਚ ਕਿਸਾਨ 12 ਥਾਵਾਂ ‘ਤੇ ਟ੍ਰੇਨਾਂ ਦਾ ਚੱਕਾ ਜਾਮ ਕਰ ਧਰਨਾ ਦੇਣਗੇ,ਹੜ੍ਹ ਪੀੜਤਾਂ ਲਈ ਪੈਕੇਜ, ਐੱਮਐੱਸਪੀ ਦੀ ਗਾਰੰਟੀ ਕਾਨੂੰਨ, ਕਿਸਾਨ ਮਜ਼ਦੂਰ ਕਰਜ਼ਾ ਮੁਕਤੀ, ਮਨਰੇਗਾ, ਨਸ਼ਾ ਤੇ ਹੋਰ ਮੁੱਦਿਆਂ ਨੂੰ ਲੈ ਕੇ ਇਹ ਅੰਦੋਲਨ ਹੋਵੇਗਾ,ਪੰਜਾਬ ਵਿਚ 12 ਥਾਵਾਂ ਮੋਗਾ, ਹੁਸ਼ਿਆਰਪੁਰ, ਗੁਰਦਾਸਪੁਰ ਦੇ ਬਟਾਲਾ, ਜਲੰਧਰ ਕੈਂਟ, ਤਰਨਤਾਰਨ, ਸੁਨਾਮ, ਨਾਭਾ, ਫਿਰੋਜ਼ਪੁਰ ‘ਚ ਬਸਤੀ ਟੈਂਕਵਾਲੀ ਤੇ ਮੱਲਾਂਵਾਲਾ, ਬਠਿੰਡਾ ‘ਚ ਰਾਮਪੁਰਾ, ਅੰਮ੍ਰਿਤਸਰ ਵਿਚ ਦੇਵੀਦਾਸਪੁਰਾ ‘ਚ ਰੇਲ ਟਰੈਕ ਜਾਮ ਕੀਤੇ ਜਾਣਗੇ।