ਪੰਜਾਬ ਦੇ ਫਰੀਦਕੋਟ ਦੀ ਸਿਫ਼ਤ ਕੌਰ ਸਮਰਾ ਨੇ ਦੇਸ਼ ਲਈ 50 ਮੀਟਰ ਰਾਈਫ਼ਲ ‘ਚ ਗੋਲਡ ਮੈਡਲ ਜਿੱਤਿਆ
BolPunjabDe Buero
ਨਿਸ਼ਾਨੇਬਾਜ਼ੀ ‘ਚ ਭਾਰਤ ਨੇ ਦੋ ਗੋਲਡ ਮੈਡਲ ਜਿੱਤੇ,ਪੰਜਾਬ ਦੇ ਫਰੀਦਕੋਟ (Faridkot) ਦੀ ਸਿਫ਼ਤ ਕੌਰ ਸਮਰਾ (Sifat Kaur Samra) ਨੇ ਦੇਸ਼ ਲਈ 50 ਮੀਟਰ ਰਾਈਫ਼ਲ ‘ਚ ਗੋਲਡ ਮੈਡਲ ਜਿੱਤਿਆ,ਇਸ ਦੇ ਨਾਲ ਹੀ ਆਸ਼ੀ ਚੋਕਸੇ ਨੇ ਭਾਰਤ ਲਈ ਬ੍ਰੌਨਜ਼ ਮੈਡਲ (Bronze Medal) ਜਿੱਤਿਆ ਹੈ,ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Punjab Sports Minister Gurmeet Singh Meet Here) ਨੇ ਸਿਫ਼ਤ ਕੌਰ ਦੀ ਪ੍ਰਾਪਤੀ ਨੂੰ ਪੰਜਾਬ ਲਈ ਮਾਣ ਵਾਲੀ ਗੱਲ ਦੱਸਿਆ,ਉਨ੍ਹਾਂ ਐਕਸ ਹੈਂਡਲ (ਪਹਿਲਾ ਟਵੀਟਰ) ‘ਤੇ ਸਿਫ਼ਤ ਕੌਰ ਨੂੰ ਵਧਾਈ ਦਿੱਤੀ।
ਭਾਰਤ ਦੀਆਂ ਧੀਆਂ ਆਸ਼ੀ ਚੌਕਸੀ,ਸਿਫਤ ਕੌਰ ਸਮਰਾ (Sifat Kaur Samra) ਤੇ ਮਾਨਿਨੀ ਕੌਸ਼ਿਕ (Manini Kaushik) ਨੇ ਬੁੱਧਵਾਰ ਨੂੰ ਔਰਤਾਂ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਟੀਮ ਈਵੈਂਟ ‘ਚ ਚਾਂਦੀ ਦਾ ਤਮਗਾ ਜਿੱਤਿਆ,ਚੀਨ ਦੇ ਹਾਂਗਜ਼ੂ ‘ਚ ਚੱਲ ਰਹੀਆਂ ਏਸ਼ਿਆਈ ਖੇਡਾਂ 2023 (Asian Games 2023) ਦੇ ਚੌਥੇ ਦਿਨ ਟੀਮ ਨਿਸ਼ਾਨੇਬਾਜ਼ੀ ਮੁਕਾਬਲੇ ‘ਚ ਭਾਰਤ ਦੂਜੇ ਸਥਾਨ ’ਤੇ ਰਿਹਾ।
ਇਸ ਤਰ੍ਹਾਂ ਇਨ੍ਹਾਂ ਤਿੰਨਾਂ ਧੀਆਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ,ਭਾਰਤ ਦੀਆਂ ਧੀਆਂ ਆਸ਼ੀ ਚੌਕਸੀ, ਸਿਫਤ ਕੌਰ ਸਮਰਾ (Sifat Kaur Samra) ਤੇ ਮਾਨਿਨੀ ਕੌਸ਼ਿਕ (Manini Kaushik) ਨੇ ਬੁੱਧਵਾਰ ਨੂੰ ਔਰਤਾਂ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਟੀਮ ਈਵੈਂਟ ‘ਚ ਚਾਂਦੀ ਦਾ ਤਮਗਾ ਜਿੱਤਿਆ,ਚੀਨ ਦੇ ਹਾਂਗਜ਼ੂ ‘ਚ ਚੱਲ ਰਹੀਆਂ ਏਸ਼ਿਆਈ ਖੇਡਾਂ 2023 (Asian Games 2023) ਦੇ ਚੌਥੇ ਦਿਨ ਟੀਮ ਨਿਸ਼ਾਨੇਬਾਜ਼ੀ ਮੁਕਾਬਲੇ ‘ਚ ਭਾਰਤ ਦੂਜੇ ਸਥਾਨ ’ਤੇ ਰਿਹਾ,ਇਸ ਤਰ੍ਹਾਂ ਇਨ੍ਹਾਂ ਤਿੰਨਾਂ ਧੀਆਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ।