Punjab
ਬੇਮੌਸਮੀ ਬਰਸਾਤ ਕਾਰਨ ਕਿਸਾਨ ਪ੍ਰੇਸ਼ਾਨ
BolPunjabDe Buero
ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਝੋਨੇ (Paddy) ਦੀ ਅਗੇਤੀ ਫ਼ਸਲ ਨੂੰ ਨੁਕਸਾਨ ਪਹੁੰਚਾ ਰਹੀ ਹੈ,ਕਿਸਾਨਾਂ ਦੀ ਬਾਸਮਤੀ ਦੀ ਫ਼ਸਲ ਪੱਕ ਕੇ ਤਿਆਰ ਹੈ,ਦੋ ਦਿਨਾਂ ਤੋਂ ਪਈ ਬਰਸਾਤ ਕਾਰਨ ਇਹ ਫ਼ਸਲ ਬਰਬਾਦ ਹੋ ਗਈ ਹੈ,ਤੇਜ਼ ਮੀਂਹ ਤੇ ਹਨੇਰੀ ਕਾਰਨ ਝੋਨੇ (Paddy) ਦੀ ਫ਼ਸਲ ਜ਼ਮੀਨ ’ਤੇ ਡਿੱਗ ਪਈ ਹੈ,ਮੀਂਹ ਦਾ ਪਾਣੀ ਖੇਤਾਂ ਵਿੱਚ ਦੋ ਫੁੱਟ ਤੱਕ ਭਰ ਜਾਣ ਕਾਰਨ ਉਨ੍ਹਾਂ ’ਤੇ ਪਈਆਂ ਫ਼ਸਲਾਂ ਵਿਛ ਗਈਆਂ ਹਨ,ਇਸ ਦੌਰਾਨ ਕਿਸਾਨ ਪਹਿਲੀ ਫ਼ਸਲ ਦੇ ਹੋਏ ਨੁਕਸਾਨ ‘ਤੇ ਸਰਕਾਰ ਵੱਲੋਂ ਦਿੱਤੇ ਮੁਆਵਜ਼ੇ ਤੋਂ ਪਹਿਲਾਂ ਹੀ ਨਾਖੁਸ਼ ਹਨ,ਦੂਜੇ ਪਾਸੇ ਸਥਾਨਕ ਇਲਾਕੇ ਵਿੱਚ ਪਿਛਲੇ ਦਿਨੀਂ ਪਏ ਮੀਂਹ ਅਤੇ ਝੱਖੜ ਕਾਰਨ ਆਪਣੀਆਂ ਫ਼ਸਲਾਂ ਦੇ ਹੋਏ ਨੁਕਸਾਨ ਕਾਰਨ ਕਿਸਾਨ ਨਿਰਾਸ਼ ਹਨ।