EntertainmentNational

ਬਾਲੀਵੁੱਡ ਅਦਾਕਾਰ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਐਤਵਾਰ ਨੂੰ ਵਿਆਹ ਦੇ ਬੰਧਨ ’ਚ ਬੱਝ ਗ

BolPunjabDe Buero

ਬਾਲੀਵੁੱਡ ਅਦਾਕਾਰ ਪਰਿਣੀਤੀ ਚੋਪੜਾ (Bollywood Actor Parineeti Chopra) ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ (Rajya Sabha MP Raghav Chadha) ਐਤਵਾਰ ਨੂੰ ਵਿਆਹ ਦੇ ਬੰਧਨ ’ਚ ਬੱਝ ਗਏ,ਦੋਵੇਂ ਅਪਣੇ ਪ੍ਰਵਾਰਾਂ ਨਾਲ ਸ਼ੁਕਰਵਾਰ ਨੂੰ ਵਿਆਹ ਕਰਵਾਉਣ ਲਈ ਉਦੈਪੁਰ ਪੁੱਜੇ ਸਨ।

ਸ਼ਾਮ ਸਹਿਰਾਬੰਦੀ ਤੋਂ ਬਾਅਦ,ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਅਪਣੀ ਬਾਰਾਤ ਨਾਲ ਤਾਜ ਲੇਕ ਪੈਲੇਸ ਤੋਂ ਕਿਸ਼ਤੀਆਂ ਰਾਹੀਂ ਲੀਲਾ ਪੈਲੇਸ ਲਈ ਰਵਾਨਾ ਹੋਏ ਸੂਰਜ ਡੁੱਬਣ ਦੇ ਮਨਮੋਹਕ ਨਜ਼ਾਰੇ ਵਿਚਕਾਰ ਵਿਆਹ ਦੀ ਮੁੱਖ ਰਸਮ ਹੋਈ,ਮਨੀਸ਼ ਮਲਹੋਤਰਾ,ਸਾਨੀਆ ਮਿਰਜ਼ਾ ਅਤੇ ਹਰਭਜਨ ਸਿੰਘ ਸਮੇਤ ਕਈ ਪਰਿਵਾਰਕ ਮੈਂਬਰ,ਦੋਸਤ ਅਤੇ ਸਿਆਸਤਦਾਨ ਇਸ ਚਿਰਉਡੀਕਵੇਂ ਸ਼ਾਹੀ ਵਿਆਹ ਲਈ ਉਦੈਪੁਰ ’ਚ ਸਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਯੁਵਾ ਸੈਨਾ ਦੇ ਆਦਿਤਿਆ ਠਾਕਰੇ ਵੀ ਉਦੈਪੁਰ ’ਚ ਸਨ ਅਤੇ ਰਾਘਵ ਚੱਢਾ ਦੀ ਬਰਾਤ ਦਾ ਹਿੱਸਾ ਸਨ,ਇਸ ਮੌਕੇ ਅਰਵਿੰਦ ਕੇਜਰੀਵਾਲ ਨੂੰ ਪੱਗ ਬੰਨ੍ਹੀ ਵੇਖਿਆ ਗਿਆ,ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਵੀ ਲਾੜੇ ਦੇ ਪੱਖ ਤੋਂ ਆਏ ਮਹਿਮਾਨਾਂ ’ਚ ਸ਼ਾਮਲ ਹਨ।

ਜੈਮਾਲਾ ਅਤੇ ਫੇਰੇ ਸ਼ਾਮ ਲਗਭਗ 4:30 ਵਜੇ ਹੋਏ,ਵਿਆਹ ਦੇ ਪ੍ਰੋਗਰਾਮ ’ਚ ਕਿਸੇ ਪੱਤਰਕਾਰ ਨੂੰ ਦਾਖ਼ਲ ਨਹੀਂ ਹੋਣ ਦਿਤਾ ਗਿਆ ਅਤੇ ਉਨ੍ਹਾਂ ਨੂੰ ਦੂਰ ਤੋਂ ਹੀ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕਰਦਿਆਂ ਵੇਖਿਆ ਗਿਆ, ਜਿਨ੍ਹਾਂ ’ਚ ਪਿਛੋਲਾ ਝੀਲ ’ਚ ਬਰਾਤ ਦੇ ਕਿਸ਼ਤੀਆਂ ’ਚ ਨਿਕਲਣ ਦਾ ਦਿ੍ਰਸ਼ ਸ਼ਾਮਲ ਹੈ,ਵਿਆਹ ਮੌਕੇ ਪਰਿਣੀਤੀ ਨੇ ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਵਲੋਂ ਬਣਾਈ ਮੋਤੀਆ ਰੰਗੀ ਪੋਸ਼ਾਕ ਪਾਈ ਸੀ, ਜਦਕਿ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਨੇ ਅਪਣੇ ਮਾਮਾ ਪਵਨ ਸਚਦੇਵਾ ਵਲੋਂ ਤਿਆਰ ਪੋਸ਼ਾਕ ਪਾਈ ਸੀ।

Related Articles

Leave a Reply

Your email address will not be published. Required fields are marked *

Back to top button