ਸਿਹਤ ਲਈ ਸੇਬ ਬਹੁਤ ਫ਼ਾਇਦੇਮੰਦ,ਕਈ ਬੀਮਾਰੀਆਂ ਹੋਣਗੀਆਂ ਦੂਰ
BolPunjabDe Buero
ਸੇਬ (Apple) ਵਿਚ ਐਂਟੀ ਆਕਸੀਡੈਂਟ,ਫ਼ਾਈਬਰ,ਵਿਟਾਮਿਨ-ਸੀ ਅਤੇ ਵਿਟਾਮਿਨ-ਬੀ ਦੇ ਭਰਪੂਰ ਗੁਣ ਮਿਲ ਜਾਂਦੇ ਹਨ,ਰੋਜ਼ਾਨਾ ਇਕ ਸੇਬ ਖਾਣ ਨਾਲ ਅੱਖਾਂ ਦੀਆਂ ਸਮੱਸਿਆਵਾਂ ਜਿਵੇਂ ਅੱਖਾਂ ਤੋਂ ਘੱਟ ਦਿਖਣਾ,ਮੋਤੀਏ ਦੀ ਸਮੱਸਿਆ,ਗਲੁਕੋਮਾ ਦੀ ਸਮੱਸਿਆ ਆਦਿ ਬਹੁਤ ਜਲਦੀ ਠੀਕ ਹੋ ਜਾਂਦੀ ਹੈ,ਸੇਬ ਦਾ ਸੇਵਨ ਕਰਨ ਨਾਲ ਪੇਟ ਦੇ ਬਹੁਤ ਸਾਰੇ ਰੋਗ ਠੀਕ ਹੋ ਜਾਂਦੇ ਹਨ,ਰੋਜ਼ਾਨਾ ਇਕ ਸੇਬ ਖਾਣ ਨਾਲ ਪੇਟ ਦੇ ਕੀੜੇ ਵੀ ਬਾਹਰ ਨਿਕਲ ਜਾਂਦੇ ਹਨ,ਸੇਬ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ,ਅਤੇ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ,ਰੋਜ਼ਾਨਾ ਇਕ ਸੇਬ ਖਾਣ ਨਾਲ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ।
ਜੇਕਰ ਤੁਸੀਂ ਬਦਹਜ਼ਮੀ,ਗੈਸ,ਐਸੀਡਿਟੀ ਵਰਗੀਆਂ ਸਮੱਸਿਆ ਤੋਂ ਪਰੇਸ਼ਾਨ ਹੋ,ਤਾਂ ਤੁਸੀਂ ਸੇਬ ਦੇ ਮੁਰੱਬੇ ਦਾ ਸੇਵਨ ਕਰ ਸਕਦੇ ਹੋ,ਸੇਬ ਦਾ ਸੇਵਨ ਕਰਨ ਨਾਲ ਅੰਤੜੀਆਂ ਤੰਦਰੁਸਤ ਰਹਿੰਦੀਆਂ ਹਨ,ਕੈਂਸਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਸੇਬ ਦਾ ਸੇਵਨ ਕਰਨ,ਸੇਬ ਵਿਚ ਐਂਟੀ ਕੈਂਸਰ ਗੁਣ ਮਿਲ ਜਾਂਦੇ ਹਨ,ਜੋ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦੇ ਹਨ,ਜੇਕਰ ਤੁਸੀਂ ਰੋਜ਼ਾਨਾ ਇਕ ਸੇਬ ਦਾ ਸੇਵਨ ਕਰਦੇ ਹੋ, ਤਾਂ ਕੈਂਸਰ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ।