Games

ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਭਾਰਤ ਵਿੱਚ ਹੋਣ ਵਾਲੇ ਆਉਣ ਵਾਲੇ ODI World Cup 2023 ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ

BolPunjabDe Buero

ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਨੇ ਭਾਰਤ ਵਿੱਚ ਹੋਣ ਵਾਲੇ ਆਉਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ (ODI World Cup 2023) ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ,ਵਿਸ਼ਵ ਕੱਪ (World Cup) ਦੇ 13ਵੇਂ ਐਡੀਸ਼ਨ ਦਾ ਆਯੋਜਨ 5 ਅਕਤੂਬਰ ਤੋਂ ਭਾਰਤ ‘ਚ ਹੋਵੇਗਾ,ਜਿੱਥੇ ਦੁਨੀਆ ਦੀਆਂ 10 ਸਰਵੋਤਮ ਕ੍ਰਿਕਟ ਟੀਮਾਂ ਆਪਣੀ ਕਿਸਮਤ ਅਜ਼ਮਾਉਂਦੀਆਂ ਨਜ਼ਰ ਆਉਣਗੀਆਂ,ਕ੍ਰਿਕਟ ਦੀ ਸਰਵਉੱਚ ਸੰਸਥਾ ICC ਇਸ ਵੱਕਾਰੀ ਟੂਰਨਾਮੈਂਟ (World Cup Prize Money) ਵਿੱਚ ਕੁੱਲ 10 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਵੰਡੇਗੀ,ਇਹ ਭਾਰਤੀ ਰੁਪਏ ਵਿੱਚ ਲਗਭਗ 83 ਕਰੋੜ ਰੁਪਏ ਹੈ।

ਚੈਂਪੀਅਨ ਟੀਮ (Champion Team) ਨੂੰ ਇਨਾਮੀ ਰਾਸ਼ੀ ਵਜੋਂ ਲਗਭਗ 33.17 ਕਰੋੜ ਰੁਪਏ ਦਿੱਤੇ ਜਾਣਗੇ, ਜਦਕਿ ਉਪ ਜੇਤੂ ਟੀਮ ਨੂੰ ਵੀ ਰਾਸ਼ੀ ਦਿੱਤੀ ਜਾਵੇਗੀ,ਵਿਸ਼ਵ ਕੱਪ ਫਾਈਨਲ (World Cup Final) ‘ਚ ਹਾਰਨ ਵਾਲੀ ਟੀਮ ਯਾਨੀ ਉਪ ਜੇਤੂ ਟੀਮ ਲਗਭਗ 16.59 ਕਰੋੜ ਰੁਪਏ ਲੈ ਕੇ ਘਰ ਜਾਵੇਗੀ,ਸੈਮੀਫਾਈਨਲ ‘ਚ ਹਾਰਨ ਵਾਲੀਆਂ ਦੋਵੇਂ ਟੀਮਾਂ ਨੂੰ 6.63 ਕਰੋੜ ਰੁਪਏ ਦੀ ਬਰਾਬਰ ਇਨਾਮੀ ਰਾਸ਼ੀ ਦਿੱਤੀ ਜਾਵੇਗੀ, ਇਸ ਤੋਂ ਇਲਾਵਾ ਗਰੁੱਪ ਪੜਾਅ ‘ਤੇ ਮੈਚ ਜਿੱਤਣ ‘ਤੇ ਟੀਮਾਂ ਨੂੰ 33.17 ਲੱਖ ਰੁਪਏ ਦਿੱਤੇ ਜਾਣਗੇ।

Related Articles

Leave a Reply

Your email address will not be published. Required fields are marked *

Back to top button