ਸੁਪਰੀਮ ਕੋਰਟ ਨੇ ਗ੍ਰੀਮ ਪਟਾਕਿਆਂ ਨੂੰ ਬਣਾਉਣ ਤੇ ਇਸਤੇਮਾਲ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ
BolPunjabDe Buero
ਸੁਪਰੀਮ ਕੋਰਟ ਨੇ ਗ੍ਰੀਮ ਪਟਾਕਿਆਂ (Green Crackers) ਨੂੰ ਬਣਾਉਣ ਤੇ ਇਸਤੇਮਾਲ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ,ਸੁਪਰੀਮ ਕੋਰਟ (Supreme Court) ਨੇ ਦੀਵਾਲੀ ਤੋਂ ਪਹਿਲਾਂ ਦਿੱਲੀ ਵਿਚ ਪਟਾਕਿਆਂ ਦੇ ਇਸਤੇਮਾਲ ‘ਤੇ ਪ੍ਰਤੀਬੰਧ ਲਗਾਉਣ ਦੇ ਦਿੱਲੀ ਸਰਕਾਰ ਦੇ ਫੈਸਲੇ ਵਿਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ,ਸੁਪਰੀਮ ਕੋਰਟ (Supreme Court) ਨੇ ਗ੍ਰੀਨ ਪਟਾਕਿਆਂ (Green Crackers) ਨੂੰ ਬਣਾਉਣ ਦੀ ਮਨਜ਼ੂਰੀ ਦੇਣ ਤੋਂ ਸਾਫ ਮਨ੍ਹਾ ਕਰ ਦਿੱਤਾ ਹੈ,ਕੇਂਦਰ ਸਰਕਾਰ (Central Govt) ਤੇ ਪਟਾਕਾ ਨਿਰਮਾਤਾਵਾਂ (Cracker Manufacturers) ਨੇ ਇਨ੍ਹਾਂ ਪਟਾਕਿਆਂ ਤੋਂ ਘੱਟ ਪ੍ਰਦੂਸ਼ਣ ਫੈਲਣ ਦਾ ਦਾਅਵਾ ਕਰਦੇ ਹੋਏ ਨਿਰਮਾਣ ਤੇ ਵਿਕਰੀ ਦੀ ਪ੍ਰਕਿਰਿਆ ਦੀ ਜਾਣਕਾਰੀ ਸੁਪਰੀਮ ਕੋਰਟ (Supreme Court) ਨੂੰ ਦਿੱਤੀ ਸੀ।
ਦੋਵਾਂ ਨੇ ਇਨ੍ਹਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੀ ਅਪੀਲ ਕੀਤੀ ਸੀ,ਸੁਪਰੀਮ ਕੋਰਟ (Supreme Court) ਮੁਤਾਬਕ ਦਿੱਲੀ-NCR ਨੂੰ ਛੱਡ ਕੇ ਦੇਸ਼ ਭਰ ਵਿਚ ਬਾਕੀ ਥਾਵਾਂ ‘ਤੇ ਗ੍ਰੀਨ ਪਟਾਕਿਆਂ (Green Crackers) ਦੇ ਇਸਤੇਮਾਲ ਦੀ ਇਜਾਜ਼ਤ ਹੋਵੇਗੀ,ਹਰ ਤਰ੍ਹਾਂ ਦੇ ਪਟਾਕਿਆਂ ਵਿਚ ਬੇਰੀਅਮ ਦੇ ਇਸਤੇਮਾਲ ‘ਤੇ ਰੋਕ ਰਹੇਗੀ,ਪਟਾਕਿਆਂ ਵਿਚ ਲੜੀਆਂ,ਰਾਕੇਟ ਆਦਿ ਪਟਾਕਿਆਂ ‘ਤੇ ਬੈਨ ਬਰਕਰਾਰ ਰਹੇਗਾ,ਸੁਪਰੀਮ ਕੋਰਟ ਨੇ ਕਿਹਾ ਕਿ ਦੇਸ਼ ਭਰ ਦੀਆਂ ਏਜੰਸੀਆਂ ਇਨ੍ਹਾਂ ਹੁਕਮਾਂ ਦਾ ਪਾਲਣ ਕਰਨ,ਪਿਛਲੇ ਹਫਤੇ ਜਸਟਿਸ ਏਐੱਸ ਬੋਪੰਨਾ ਤੇ ਐੱਮਮੈੱਮ ਸੁੰਦਰੇਸ਼ ਦੀ ਬੈਂਚ ਨੇ ਇਸ ਮਾਮਲੇ ਦੀ ਵਿਸਤਾਰ ਨਾਲ ਸੁਣਵਾਈ ਦੇ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ।