Crime
ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ‘ਤੇ ਕਸਟਮ ਵਿਭਾਗ ਦੀ ਕਾਰਵਾਈ,ਤਲਾਸ਼ੀ ਦੌਰਾਨ 3 ਸੋਨੇ ਦੇ ਕੈਪਸੂਲ ਬਰਾਮਦ
BolPunjabDe Buero
ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ,ਅੰਮ੍ਰਿਤਸਰ ਦੇ ਕਸਟਮ AIU ਸਟਾਫ ਨੇ ਬੀਤੀ ਸ਼ਾਮ ਨੂੰ ਇੰਡੀਗੋ (Indigo) ਦੀ ਫਲਾਈਟ 6E1428 ਦੁਆਰਾ ਸ਼ਾਰਜਾਹ ਤੋਂ ਆ ਰਹੇ ਇੱਕ ਯਾਤਰੀ ਖਿਲਾਫ਼ ਕਾਰਵਾਈ ਕੀਤੀ,ਕਸਟਮ ਵਿਭਾਗ (Customs Department) ਨੂੰ ਜਦੋਂ ਇਸ ਯਾਤਰੀ ‘ਤੇ ਸ਼ੱਕ ਹੋਇਆ ਤਾਂ ਇਸ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੌਰਾਨ ਉਸ ਕੋਲੋਂ 3 ਸੋਨੇ ਦੇ ਕੈਪਸੂਲ (Capsule) ਬਰਾਮਦ ਹੋਏ,ਕੈਪਸੂਲ ਦਾ ਕੁੱਲ ਵਜ਼ਨ 950 ਗ੍ਰਾਮ ਹੈ,ਜਿਸ ਵਿਚ ਪੇਸਟ ਦੇ ਰੂਪ ਵਿਚ ਸੋਨਾ ਪਾਇਆ ਗਿਆ ਹੈ,ਜਦੋਂ ਸੋਨੇ (GOLD) ਨੂੰ ਤੋਲਿਆ ਗਿਆ ਤਾਂ ਸੋਨੇ ਦਾ ਸ਼ੁੱਧ ਵਜ਼ਨ 770 ਗ੍ਰਾਮ ਨਿਕਲਿਆ,ਉਕਤ ਸੋਨੇ ਦੀ ਬਾਜ਼ਾਰੀ ਕੀਮਤ 45 ਲੱਖ ਦੇ ਕਰੀਬ ਹੈ,ਸੋਨੇ ਨੂੰ ਕਸਟਮ ਐਕਟ (Customs Act),1962 ਦੀ ਧਾਰਾ 110 ਤਹਿਤ ਜ਼ਬਤ ਕਰ ਲਿਆ ਗਿਆ ਹੈ ਤੇ ਹੁਣ ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ।