ਦੁਬਈ ਤੋਂ ਆਏ ਇਕ ਯਾਤਰੀ ਕੋਲੋਂ 68.67 ਲੱਖ ਰੁਪਏ ਦਾ ਸੋਨਾ ਬਰਾਮਦ
BolPunjabDe Buero
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ (Sri Guru Ramdas Ji International Airport) ’ਤੇ ਕਸਟਮ ਅਧਿਕਾਰੀਆਂ ਨੇ ਕਾਰਵਾਈ ਕੀਤੀ ਹੈ,ਅਧਿਕਾਰੀਆਂ ਨੇ ਦੁਬਈ ਤੋਂ ਆਏ ਇਕ ਯਾਤਰੀ ਕੋਲੋਂ 68.67 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ,ਕਸਟਮ ਕਮਿਸ਼ਨਰੇਟ ਦੀ ਏਅਰ ਇੰਟੈਲੀਜੈਂਸ ਯੂਨਿਟ (Air Intelligence Unit) ਨੇ ਮੰਗਲਵਾਰ ਨੂੰ ਦੁਬਈ ਤੋਂ ਸਪਾਈਸਜੈੱਟ ਦੀ ਉਡਾਣ ’ਤੇ ਆਏ ਇਕ ਯਾਤਰੀ ਤੋਂ 1159 ਗ੍ਰਾਮ ਤਸਕਰੀ ਕੀਤਾ ਗਿਆ ਸੋਨਾ ਜ਼ਬਤ ਕੀਤਾ,ਕਸਟਮ ਵਿਭਾਗ ਦੇ ਬੁਲਾਰੇ ਅਨੁਸਾਰ ਸਪਾਈਸਜੈੱਟ (Spicejet) ਦੀ ਉਡਾਣ ਨੰਬਰ ਐੱਸਜੀ 56 ਦੁਬਈ ਤੋਂ ਉਡਾਣ ਭਰਨ ਤੋਂ ਬਾਅਦ ਮੰਗਲਵਾਰ ਨੂੰ ਐੱਸਜੀਆਰਡੀ ਹਵਾਈ ਅੱਡੇ (SGRD Airport) ’ਤੇ ਉਤਰੀ।
ਅਧਿਕਾਰੀਆਂ ਨੇ ਇਕ ਯਾਤਰੀ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਤੇ ਉਸ ਦੇ ਸਾਮਾਨ ਦੀ ਚੈਕਿੰਗ ਕੀਤੀ,ਪਰ ਏਅਰ ਇੰਟੈਲੀਜੈਂਸ ਯੂਨਿਟ (Air Intelligence Unit) ਨੂੰ ਕੁਝ ਨਹੀਂ ਮਿਲਿਆ,ਇਸ ਤੋਂ ਬਾਅਦ ਜਦੋਂ ਅਧਿਕਾਰੀਆਂ ਨੇ ਇਸ ਯਾਤਰੀ ਦੀ ਪੱਗ ਦੀ ਜਾਂਚ ਕੀਤੀ ਤਾਂ ਉਸ ਦੇ ਅੰਦਰ ਲੁਕੋਏ ਦੋ ਪੈਕਟ ਬਰਾਮਦ ਹੋਏ,ਇਕ ਪੈਕੇਟ 813 ਗ੍ਰਾਮ ਦਾ ਅਤੇ ਦੂਜਾ ਪੈਕੇਟ 819 ਗ੍ਰਾਮ ਦਾ ਸੀ,ਉਨ੍ਹਾਂ ਨੂੰ ਖੋਲ੍ਹਣ ’ਤੇ ਪਤਾ ਲੱਗਾ ਕਿ ਉਕਤ ਯਾਤਰੀ ਦੁਬਈ ਤੋਂ ਤਰਲ ਰੂਪ ’ਚ ਸੋਨਾ ਆਪਣੀ ਪੱਗ ’ਚ ਲੁਕਾ ਕੇ ਗ਼ੈਰ-ਕਾਨੂੰਨੀ ਢੰਗ ਨਾਲ ਲਿਆਇਆ ਸੀ।