Punjab Roadways/Punbus/PRTC ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਅੱਜ 20 ਸਤੰਬਰ ਨੂੰ ਬੱਸਾਂ ਦਾ ਬੱਸਾਂ ਦਾ ਮੁਕੰਮਲ ਚੱਕਾ ਜਾਮ
BolPunjabDe Buero
ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (Punjab Roadways/Punbus/PRTC Contract Workers Union Punjab) ਵੱਲੋਂ ਅੱਜ 20 ਸਤੰਬਰ ਨੂੰ ਬੱਸਾਂ ਦਾ ਬੱਸਾਂ ਦਾ ਮੁਕੰਮਲ ਚੱਕਾ ਜਾਮ ਕਰ ਦਿੱਤਾ ਹੈ,ਪਿਛਲੇ ਸਮੇਂ ਵਿੱਚ ਲਾਗੂ ਹੋਈਆਂ ਤਨਖ਼ਾਹ ਵਾਧਾ ਹਰ ਸਾਲ 1 ਅਕਤੂਬਰ ਤੋਂ 5% ਲਾਗੂ ਹੋਣਾ ਸੀ ਪ੍ਰੰਤੂ 2022 ਵਾਲਾ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ ਇਸ ਤਰਾਂ ਹੀ ਸਰਕਾਰ ਵਲੋਂ ਪੱਤਰ ਜਾਰੀ ਹੋਣ ਦੇ ਬਾਵਜੂਦ ਬਲੈਕਲਿਸਟ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਗਿਆ ਅਤੇ ਬਿਨਾਂ ਬਲੈਕਲਿਸਟ ਕਰਮਚਾਰੀਆਂ ਨੂੰ ਵੀ ਜਾਣਬੁੱਝ ਕੇ ਬਹਾਲ ਨਹੀਂ ਕੀਤਾ ਜਾ ਰਿਹਾ,ਲਗਭਗ ਪੂਰੇ ਪੰਜਾਬ ਵਿੱਚ 400 ਤੋਂ ਵੱਧ ਕਰਮਚਾਰੀ ਬਹਾਲ ਹੋਣ ਵਾਲੇ ਹਨ।
ਜਿਨਾਂ ਦਾ ਜੁਰਮਾਨੇ ਦੇ ਰੂਪ ਵਿੱਚ 2 ਕਰੋੜ ਤੋਂ ਵੱਧ ਸਰਕਾਰੀ ਖਜ਼ਾਨੇ ਵਿੱਚ ਜਮਾਂ ਹੁੰਦਾ ਹੈ ਅਤੇ ਮੌਕੇ ਤੇ ਹੀ ਬੱਸਾਂ ਚੱਲਦੀਆਂ ਹਨ ਪ੍ਰੰਤੂ ਵਿਭਾਗ ਵਲੋਂ ਉਹਨਾਂ ਨੂੰ ਬਹਾਲ ਕਰਨ ਦੀ ਬਜਾਏ ਆਊਟਸੋਰਸ (Outsource) ਤੇ ਭਰਤੀ ਕੀਤੀ ਜਾ ਰਹੀ ਹੈ ਜਿਸ ਵਿੱਚ ਠੇਕੇਦਾਰ ਲੱਖਾਂ ਰੁਪਏ ਰਿਸ਼ਵਤ ਲੈ ਕੇ ਭਰਤੀ ਕੀਤੀ ਜਾ ਰਹੀ ਹੈ,ਅੱਜ 20 ਸਤੰਬਰ ਨੂੰ ਬੱਸਾਂ ਦਾ ਬੱਸਾਂ ਦਾ ਮੁਕੰਮਲ ਚੱਕਾ ਜਾਮ ਕਰ ਦਿੱਤਾ ਹੈ,ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਡਿਪੂ ਪ੍ਰਧਾਨ ਜਤਿੰਦਰ ਸਿੰਘ,ਸੈਕਟਰੀ ਮੁੱਖਪਾਲ ਸਿੰਘ ਨੇ ਕਿਹਾ ਕਿ ਯੂਨੀਅਨ ਵਲੋ ਸੰਘਰਸ਼ ਕਰਕੇ ਜ਼ੋ ਮੰਗਾਂ ਮੰਨਵਾਈਆਂ ਗਈਆਂ ਹਨ,ਉਹਨਾਂ ਨੂੰ ਵਿਭਾਗ ਦੇ ਅਧਿਕਾਰੀ ਡਾਇਰੈਕਟਰ ਸਟੇਟ ਟਰਾਂਸਪੋਰਟ (Director State Transport) ਵਲੋਂ ਲਾਗੂ ਨਹੀਂ ਕੀਤਾ ਜਾ ਰਿਹਾ।