Games

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਜਾ ਰਹੇ ਏਸ਼ੀਆ ਕੱਪ 2023 ਦੇ ਫਾਈਨਲ ਮੈਚ ਵਿੱਚ ਮੁਹੰਮਦ ਸਿਰਾਜ ਦੀ ਗੇਂਦਬਾਜ਼ੀ ਨੇ ਤਬਾਹੀ ਮਚਾ ਦਿੱਤੀ

BolPunjabDe Buero

ਸ਼੍ਰੀਲੰਕਾ (Sri Lanka) ਖਿਲਾਫ ਏਸ਼ੀਆ ਕੱਪ 2023 (Asia Cup 2023) ਦੇ ਫਾਈਨਲ ਮੈਚ ‘ਚ ਮੁਹੰਮਦ ਸਿਰਾਜ ਨੇ ਗੇਂਦ ਨਾਲ ਕਈ ਰਿਕਾਰਡ ਬਣਾਏ ਸਨ,ਇਸ ਨਾਲ ਉਹ ਹੁਣ 1 ਓਵਰ ‘ਚ 4 ਵਿਕਟਾਂ ਲੈਣ ਦਾ ਕਾਰਨਾਮਾ ਕਰਨ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣ ਗਿਆ ਹੈ,ਇਸ ਮੈਚ ‘ਚ ਸਿਰਾਜ ਨੇ 7 ਓਵਰਾਂ ‘ਚ ਸਿਰਫ 21 ਦੌੜਾਂ ਦੇ ਕੇ 6 ਵਿਕਟਾਂ ਲਈਆਂ,ਸ੍ਰੀਲੰਕਾ ਇਸ ਮੈਚ ਵਿੱਚ ਸਿਰਫ਼ 50 ਦੌੜਾਂ ਤੱਕ ਹੀ ਸੀਮਤ ਰਿਹਾ।

ਵਨਡੇ ਵਿੱਚ 2002 ਤੋਂ ਬਾਅਦ ਪਹਿਲੀ ਵਾਰ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਪਹਿਲੇ 10 ਓਵਰਾਂ ਵਿੱਚ 5 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਤੇਜ਼ ਗੇਂਦਬਾਜ਼ ਬਣ ਗਏ ਹਨ,ਇਸ ਤੋਂ ਪਹਿਲਾਂ ਸਾਲ 2003 ‘ਚ ਜਵਾਗਲ ਸ਼੍ਰੀਨਾਥ ਨੇ ਸ਼੍ਰੀਲੰਕਾ ਖਿਲਾਫ ਪਹਿਲੇ 10 ਓਵਰਾਂ ‘ਚ 4 ਵਿਕਟਾਂ, ਸਾਲ 2013 ‘ਚ ਭੁਵਨੇਸ਼ਵਰ ਕੁਮਾਰ ਨੇ ਸ਼੍ਰੀਲੰਕਾ ਖਿਲਾਫ ਅਤੇ ਸਾਲ 2022 ‘ਚ ਜਸਪ੍ਰੀਤ ਬੁਮਰਾਹ ਨੇ ਪਹਿਲੇ 10 ਓਵਰਾਂ ‘ਚ 4 ਵਿਕਟਾਂ ਲਈਆਂ ਸਨ। 

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਸ਼੍ਰੀਲੰਕਾ (Sri Lanka) ਖਿਲਾਫ ਏਸ਼ੀਆ ਕੱਪ 2023 (Asia Cup 2023) ਦੇ ਫਾਈਨਲ ਮੈਚ ਵਿੱਚ ਗੇਂਦ ਨਾਲ ਤਬਾਹੀ ਮਚਾ ਦਿੱਤੀ,ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਇਸ ਮੈਚ ‘ਚ ਆਪਣੇ ਦੂਜੇ ਓਵਰ ‘ਚ 4 ਵਿਕਟਾਂ ਲੈ ਕੇ ਵਨਡੇ ਕ੍ਰਿਕਟ ‘ਚ ਆਪਣੀਆਂ 50 ਵਿਕਟਾਂ ਵੀ ਪੂਰੀਆਂ ਕੀਤੀਆਂ,ਇਸ ਦੇ ਨਾਲ ਹੀ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ (Fast Bowler Mohammad Siraj) ਵਨਡੇ ਇਤਿਹਾਸ ਵਿੱਚ ਸਭ ਤੋਂ ਤੇਜ਼ ਗੇਂਦਾਂ ਨਾਲ ਇਸ ਅੰਕੜੇ ਤੱਕ ਪਹੁੰਚਣ ਵਾਲਾ ਭਾਰਤ ਦਾ ਪਹਿਲਾ ਅਤੇ ਵਿਸ਼ਵ ਕ੍ਰਿਕਟ ਦਾ ਦੂਜਾ ਸਭ ਤੋਂ ਤੇਜ਼ ਖਿਡਾਰੀ ਬਣ ਗਿਆ ਹੈ।

Related Articles

Leave a Reply

Your email address will not be published. Required fields are marked *

Back to top button