Uncategorized
ਮੌਸਮ ਵਿਭਾਗ ਨੇ ਪੰਜਾਬ ‘ਚ ਅੱਜ ਮੀਂਹ ਦਾ ਯੈਲੋ ਅਲਰਟ ਕੀਤਾ ਜਾਰੀ
BolPunjabDe Buero
ਪੰਜਾਬ ਵਿੱਚ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ,ਜਿਸ ਤੋਂ ਬਾਅਦ ਪੰਜਾਬ ‘ਚ ਸਵੇਰ ਦੇ ਤਾਪਮਾਨ ‘ਚ ਔਸਤਨ 1 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ,ਆਉਣ ਵਾਲੇ ਦਿਨਾਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ,ਮੌਸਮ ਵਿਭਾਗ ਨੇ ਅੱਜ ਅੰਮ੍ਰਿਤਸਰ ਵਿੱਚ ਯੈਲੋ ਅਲਰਟ (Yellow Alert) ਜਾਰੀ ਕੀਤਾ ਹੈ,ਮਾਝੇ ਦੇ ਪਠਾਨਕੋਟ,ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਨਾਲ-ਨਾਲ ਹੁਸ਼ਿਆਰਪੁਰ ‘ਚ ਵੀ ਮੀਂਹ ਪਿਆ,ਹੁਣ ਮੌਸਮ ਵਿਭਾਗ ਨੇ ਮਾਲਵੇ ਦੇ ਪਟਿਆਲਾ,ਮੋਹਾਲੀ ਅਤੇ ਲੁਧਿਆਣਾ ਦੇ ਆਸਪਾਸ ਦੇ ਇਲਾਕਿਆਂ ਵਿੱਚ ਬਾਰਿਸ਼ ਦਾ ਅਲਰਟ ਦਿੱਤਾ ਹੈ,ਸਤੰਬਰ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਔਸਤ ਤਾਪਮਾਨ 34 ਡਿਗਰੀ ਦੇ ਆਸ-ਪਾਸ ਰਹਿੰਦਾ ਹੈ,ਪਰ ਇਸ ਸਾਲ ਔਸਤ ਤਾਪਮਾਨ 38 ਡਿਗਰੀ ਦੇ ਆਸ-ਪਾਸ ਰਿਹਾ ਹੈ, ਜਦੋਂ ਕਿ ਕੁਝ ਸ਼ਹਿਰਾਂ ਵਿੱਚ ਤਾਪਮਾਨ 39 ਡਿਗਰੀ ਤੱਕ ਦਰਜ ਕੀਤਾ ਗਿਆ ਸੀ।