ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ,ODI Cricket ‘ਚ 10 ਹਜ਼ਾਰ ਦੌੜਾਂ ਬਣਾਉਣ ਵਾਲੇ ਛੇਵੇਂ ਭਾਰਤੀ ਖਿਡਾਰੀ ਬਣੇ
BolPunjabDe Buero
ਭਾਰਤੀ ਕਪਤਾਨ ਰੋਹਿਤ ਸ਼ਰਮਾ (Indian Captain Rohit Sharma) ਨੇ ਸ਼੍ਰੀਲੰਕਾ ਦੇ ਖਿਲਾਫ਼ ਖੇਡੇ ਗਏ ਮੈਚ ਵਿੱਚ ਵਨਡੇ ਕ੍ਰਿਕਟ (ODI Cricket) ਵਿੱਚ ਆਪਣੀਆਂ 10 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ,ਉਹ ਅਜਿਹਾ ਕਰਨ ਵਾਲੇ ਛੇਵੇਂ ਭਾਰਤੀ ਹਨ,ਰੋਹਿਤ ਸ਼ਰਮਾ ਤੋਂ ਪਹਿਲਾਂ ਸਚਿਨ ਤੇਂਦੁਲਕਰ,ਸੌਰਵ ਗਾਂਗੁਲੀ,ਰਾਹੁਲ ਦ੍ਰਵਿੜ,ਮਹਿੰਦਰ ਸਿੰਘ ਧੋਨੀ ਤੇ ਵਿਰਾਟ ਕੋਹਲੀ ਇਹ ਕਾਰਨਾਮਾ ਕਰ ਚੁੱਕੇ ਹਨ,ਰੋਹਿਤ ਸ਼ਰਮਾ ਨੇ ਹੁਣ ਤੱਕ 241 ਵਨਡੇ ਪਾਰੀਆਂ ਵਿੱਚ ਲਗਭਗ 49 ਦੀ ਔਸਤ ਤੇ 90 ਦੀ ਸਟ੍ਰਾਈਕ ਰੇਟ ਨਾਲ 10 ਹਜ਼ਾਰ ਦੌੜਾਂ ਬਣਾਈਆਂ ਹਨ।
ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 30 ਸੈਂਕੜੇ ਤੇ 50 ਅਰਧ ਸੈਂਕੜੇ ਲੱਗ ਚੁੱਕੇ ਹਨ,ਰੋਹਿਤ ਸ਼ਰਮਾ ਕ੍ਰਿਕਟ ਵਿੱਚ 10 ਹਜ਼ਾਰ ਦੌੜਾਂ ਦਾ ਅੰਕੜਾ ਪੂਰਾ ਕਰਨ ਵਾਲੇ ਵਿਰਾਟ ਕੋਹਲੀ ਦੇ ਬਾਅਦ ਦੂਜੇ ਸਭ ਤੋਂ ਵੱਡੇ ਤੇਜ਼ ਭਾਰਤੀ ਬੱਲੇਬਾਜ਼ ਬਣ ਗਏ ਹਨ,ਵਿਰਾਟ ਕੋਹਲੀ ਨੇ 2018 ਵਿੱਚ ਵਿਸ਼ਾਖਾਪਟਨਮ ਵਿੱਚ ਵੈਸਟਇੰਡੀਜ਼ ਦੇ ਖਿਲਾਫ਼ ਵਨਡੇ ਵਿੱਚ ਇਹ ਉਪਲਬਧੀ ਹਾਸਿਲ ਕੀਤੀ ਸੀ,ਕੋਹਲੀ ਨੇ 205 ਪਾਰੀਆਂ ਵਿੱਚ ਆਪਣੇ 10 ਹਜ਼ਾਰ ਵਨਡੇ ਪੂਰੇ ਕੀਤੇ ਸਨ,ਰੋਹਿਤ ਸ਼ਰਮਾ ਆਪਣੀ 241ਵੀਂ ਪਾਰੀ ਵਿੱਚ ਇਸ ਮੁਕਾਮ ‘ਤੇ ਪਹੁੰਚੇ।