ਹਰਿਆਣਾ ਸਿੱਖ ਗੁਰਦਵਾਰਾ ਕਮੇਟੀ ਲਈ ਵੋਟਰ ਦੀ ਉਮਰ 18 ਸਾਲ ਕੀਤੀ,ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅਜੇ ਵੀ ਉਮਰ 21 ਸਾਲ ਰੱਖੀ
BolPunjabDe Buero
ਹਰਿਆਣਾ ਵਿਧਾਨ ਸਭਾ ਵਲੋਂ 2015 ਵਿਚ ਪਾਸ ਕੀਤੇ ਬਿਲ ਮੁਤਾਬਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (Shiromani Gurdwara Management Committee) ਤੋਂ ਵੱਖ ਕੀਤੀ ਹਰਿਆਣਾ ਦੇ ਸਿੱਖਾਂ ਵਾਸਤੇ ਵਖਰੀ ਕਮੇਟੀ ਦੀਆਂ ਪਹਿਲੀ ਵਾਰੀ ਚੋਣਾਂ ਕਰਵਾਉਣ ਲਈ ਸਿੱਖ ਲੜਕੇ ਅਤੇ ਲੜਕੀਆਂ ਦੀਆਂ ਵੋਟਰ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਜਿਸ ਵਿਚ ਘੱਟ ਤੋਂ ਘੱਟ ਉਮਰ 1 ਜਨਵਰੀ 2023 ਨੂੰ 18 ਸਾਲ ਦੀ ਤੈਅ ਕੀਤੀ ਹੈ,ਸਿੱਖ ਗੁਰਦਵਾਰਾ ਐਕਟ 1925 (Sikh Gurdwara Act 1925) ਮੁਤਾਬਕ ਸਿੱਖ ਵੋਟਰ ਦੀ ਘੱਟੋ ਘੱਟ ਉਮਰ 21 ਸਾਲ ਰੱਖੀ ਹੋਈ ਹੈ।
ਸ਼੍ਰੋਮਣੀ ਕਮੇਟੀ ਦੀਆਂ ਸਾਰੀਆਂ ਚੋਣਾਂ ਪਿਛਲੇ 98 ਸਾਲ ਤੋਂ 21 ਸਾਲਾਂ ਤੋਂ ਵੱਧ ਉਮਰ ਦੇ ਸਿੱਖ ਵੋਟਰਾਂ ਵਲੋਂ ਹੀ ਪਾਈਆਂ ਗਈਆਂ ਹਨ,ਹਰਿਆਣਾ ਦੇ ਗੁਰਦਵਾਰਾ ਚੋਣਾਂ ਦੇ ਕਮਿਸ਼ਨਰ ਜਸਟਿਸ ਐਚ.ਐਸ. ਭੱਲਾ ਨੇ ਅਖ਼ਬਾਰਾਂ ਵਿਚ ਦਿਤੇ ਇਸ਼ਤਿਹਾਰਾਂ ਰਾਹੀਂ ਉਮਰ ਦੀ ਸ਼ਰਤ 18 ਸਾਲ ਰੱਖਣ ਤੋਂ ਇਲਾਵਾ ਸਿੱਖ ਵੋਟਰ ਲਈ ਪਤਿਤ ਨਾ ਹੋਣਾ, ਦਾੜ੍ਹੀ ਕੇਸ ਨਾ ਕੱਟਣ, ਤਮਾਕੂ, ਕੁੱਠਾ ਹਲਾਲ ਮੀਟ, ਸ਼ਰਾਬ ਦਾ ਸੇਵਨ ਆਦਿ ਨਾ ਕਰਨ ਦੀ ਕਰੜੀ ਸ਼ਰਤ ਵੀ ਗੁਰਦਵਾਰਾ ਐਕਟ (Gurdwara Act) ਅਨੁਸਾਰ ਰੱਖੀ ਹੈ। ਵੋਟਰ ਲਿਸਟਾਂ 30 ਸਤੰਬਰ ਤਕ ਬਣਨੀਆਂ ਹਨ।