ਫਰੀਦਕੋਟ ‘ਚ ਬਹੁਚਿਤ ਬਾਬਾ ਦਿਆਲ ਦਾਸ ਕਤਲ ਕਾਂਡ ਦੇ ਮੁੱਖ ਦੋਸ਼ੀ ਬਾਬਾ ਜਰਨੈਲ ਦਾਸ ਦੀ ਮੌਤ
BolPunjabDe Buero
ਫਰੀਦਕੋਟ (Faridkot) ‘ਚ ਬਹੁਚਿਤ ਬਾਬਾ ਦਿਆਲ ਦਾਸ ਕਤਲ ਕਾਂਡ (Baba Dayal Das Murder Case) ਦੇ ਮੁੱਖ ਦੋਸ਼ੀ ਬਾਬਾ ਜਰਨੈਲ ਦਾਸ ਦੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਮੌਤ ਹੋ ਗਈ ਹੈ। ਤਬੀਅਤ ਖ਼ਰਾਬ ਹੋਣ ਤੋਂ ਬਾਅਦ ਉਸ ਨੂੰ ਫ਼ਰੀਦਕੋਟ (Faridkot) ਦੇ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਸੋਮਵਾਰ ਨੂੰ ਮੈਡੀਕਲ ਕਾਲਜ ਹਸਪਤਾਲ (Medical College Hospital) ਵਿੱਚ ਪੋਸਟਮਾਰਟਮ ਕਰਵਾਇਆ ਜਾਵੇਗਾ।
ਦੱਸ ਦੇਈਏ ਕਿ 7 ਨਵੰਬਰ 2019 ਨੂੰ ਕੋਟਸੁਖੀਆ ਸਥਿਤ ਬਾਬਾ ਹਰਕਾ ਦਾਸ ਡੇਰੇ ਦੇ ਮੁਖੀ ਬਾਬਾ ਦਿਆਲ ਦਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਕਾਂਡ ਵਿੱਚ ਜਰਨੈਲ ਦਾਸ ਨੂੰ ਪੁਲਿਸ ਨੇ ਮੁੱਖ ਮੁਲਜ਼ਮ ਬਣਾਇਆ ਸੀ। ਇਸ ਮਾਮਲੇ ਵਿੱਚ ਡੀਆਈਜੀ ਸੁਰਜੀਤ ਸਿੰਘ ਦੀ ਅਗਵਾਈ ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਪਰ ਐਸਆਈਟੀ ਮੁਖੀ ਯਾਨੀ ਡੀਆਈਜੀ ਸੁਰਜੀਤ ਸਿੰਘ ਉੱਤੇ ਦੋਸ਼ ਸੀ ਕਿ ਜਰਨੈਲ ਦਾਸ ਨੇ ਉਨ੍ਹਾਂ ਨੂੰ ਇੱਕ ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀ।