Punjab

ਬਠਿੰਡਾ ਤੋਂ ਦਿੱਲੀ ਲਈ ਫਿਰ ਤੋਂ ਸ਼ੁਰੂ ਹੋ ਰਹੀ ਫਲਾਈਟ

BolPunjabDe Buero

ਹਵਾਈ ਸਫਰ ਰਾਹੀਂ ਬਠਿੰਡਾ ਤੋਂ ਦਿੱਲੀ ਜਾਣ ਵਾਲਿਆਂ ਲਈ ਰਾਹਤ ਭਰੀ ਖਬਰ ਹੈ। ਸਾਢੇ ਤਿੰਨ ਸਾਲਾਂ ਤੋਂ ਬੰਦ ਪਿਆ ਬਠਿੰਡਾ ਹਵਾਈ ਅੱਡਾ (Bathinda Airport) ਬੁੱਧਵਾਰ ਤੋਂ ਖੁੱਲ੍ਹੇਗਾ। ਇਸ ਦੀ ਸ਼ੁਰੂਆਤ ’ਚ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੇ ਵੀ ਪਹੁੰਚਣ ਦੀ ਸੰਭਾਵਨਾ ਹੈ। ਬਠਿੰਡਾ ਤੋਂ ਦਿੱਲੀ ਲਈ ਦੁਪਹਿਰ 12:30 ਵਜੇ ਜਹਾਜ਼ ਉਡਾਣ ਭਰੇਗਾ। ਇਹ ਫਲਾਈਟ 1 ਘੰਟਾ 40 ਮਿੰਟ ਬਾਅਦ ਦੁਪਹਿਰ 2:10 ਵਜੇ ਦਿੱਲੀ ਪਹੁੰਚੇਗੀ। ਦਿੱਲੀ ਤੋਂ ਉਡਾਣ ਦਾ ਸਮਾਂ ਸਵੇਰੇ 10:30 ਵਜੇ ਦਾ ਹੈ ਜਦੋਂ ਕਿ 12:10 ਵਜੇ ਇਹ ਫਲਾਇਟ ਬਠਿੰਡਾ ’ਚ ਉਤਰੇਗੀ।ਲੁਧਿਆਣਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਫਲਾਈਟ ਸ਼ੁਰੂ ਕਰਵਾਈ ਸੀ, ਜਿਸ ਰਾਹੀਂ ਲੁਧਿਆਣਾ ਤੋਂ ਦਿੱਲੀ ਲਈ ਉਡਾਣਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਦਾ ਕਿਰਾਇਆ ਵੀ 999 ਰੁਪਏ ਰੱਖਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button