BolPunjabDe Buero
ਚੀਨੀ ਸਰਕਾਰ ਨੇ ਆਪਣੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਰਕਾਰੀ ਕੰਮ ਲਈ ਐਪਲ ਆਈਫੋਨ (Apple iPhone) ਜਾਂ ਹੋਰ ਵਿਦੇਸ਼ੀ ਕੰਪਨੀਆਂ ਦੇ ਡਿਵਾਈਸਾਂ ਦੀ ਵਰਤੋਂ ਨਾ ਕਰਨ ਦੇ ਆਦੇਸ਼ ਦਿੱਤੇ ਹਨ,ਚੀਨੀ ਸਰਕਾਰ ਨੇ ਅਧਿਕਾਰੀਆਂ ਨੂੰ ਦੇਸ਼ ਵਿੱਚ ਬਣੇ ਫ਼ੋਨਾਂ ਦੀ ਵਰਤੋਂ ਕਰਨ ਲਈ ਕਿਹਾ ਹੈ,ਵਾਲ ਸਟਰੀਟ ਜਰਨਲ (Wall Street Journal) ਨੇ ਆਪਣੀ ਇਕ ਰਿਪੋਰਟ ‘ਚ ਇਹ ਦਾਅਵਾ ਕੀਤਾ ਹੈ,ਚੀਨ ਨੇ ਐਪਲ ਆਈਫੋਨ (Apple iPhone) ਤੋਂ ਇਲਾਵਾ ਕਿਸੇ ਹੋਰ ਫੋਨ ਨਿਰਮਾਤਾ ਦਾ ਨਾਂ ਨਹੀਂ ਲਿਆ ਹੈ।
ਅਜੇ ਤੱਕ ਐਪਲ ਆਈਫੋਨ ਨੇ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ,ਚੀਨ ਨੇ ਸਰਕਾਰੀ ਅਧਿਕਾਰੀਆਂ ਵੱਲੋਂ ਐਪਲ ਆਈਫੋਨ (Apple iPhone) ਦੀ ਵਰਤੋਂ ‘ਤੇ ਇਹ ਪਾਬੰਦੀ ਅਜਿਹੇ ਸਮੇਂ ‘ਚ ਲਗਾਈ ਹੈ ਜਦੋਂ ਕੰਪਨੀ 12 ਸਤੰਬਰ ਨੂੰ ਕੈਲੀਫੋਰਨੀਆ (California) ‘ਚ ਵਾਂਡਰਲਸਟ ਈਵੈਂਟ (Wanderlust Event) ਆਯੋਜਿਤ ਕਰਨ ਜਾ ਰਹੀ ਹੈ,ਇਸ ਈਵੈਂਟ ‘ਚ ਐਪਲ iPhone 15 ਸੀਰੀਜ਼ ਦੇ ਨਾਲ Apple Watch Series 9 ਅਤੇ Apple Watch Ultra 2 ਨੂੰ ਵੀ ਲਾਂਚ ਕਰ ਸਕਦਾ ਹੈ।