National
ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਰੁਕਣ ਤੋਂ ਬਾਅਦ ਦੇਸ਼ ਭਰ ਤੋਂ ਸੈਲਾਨੀਆਂ ਨੇ ਪਹਾੜਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ,ਸੈਲਾਨੀਆਂ ਨੂੰ ਹੋਟਲਾਂ ‘ਚ 50 ਫੀਸਦੀ ਤੱਕ ਦੀ ਛੋਟ ਮਿਲ ਰਹੀ ਹੈ
BolPunjabDe Buero
ਹਿਮਾਚਲ ਪ੍ਰਦੇਸ਼ (Himachal Pradesh) ਵਿੱਚ ਮੀਂਹ ਰੁਕਣ ਤੋਂ ਬਾਅਦ ਦੇਸ਼ ਭਰ ਤੋਂ ਸੈਲਾਨੀਆਂ ਨੇ ਪਹਾੜਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ Shimla, Narkanda, Manali, Rohtang, Dharamshala ਆਦਿ ਸੈਰ-ਸਪਾਟਾ ਸਥਾਨਾਂ ਨੇ ਮੁੜ ਤੋਂ ਆਪਣੀ ਸੁੰਦਰਤਾ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ। ਚੰਗੀ ਗੱਲ ਇਹ ਹੈ ਕਿ ਸੈਲਾਨੀਆਂ ਨੂੰ ਹੋਟਲਾਂ ‘ਚ 50 ਫੀਸਦੀ ਤੱਕ ਦੀ ਛੋਟ ਮਿਲ ਰਹੀ ਹੈ,ਹਿਮਾਚਲ ਪ੍ਰਦੇਸ਼ (Himachal Pradesh) ਵਿੱਚ 8 ਤੋਂ 11 ਜੁਲਾਈ ਦਰਮਿਆਨ ਹੋਈ ਭਾਰੀ ਬਾਰਿਸ਼ ਤੋਂ ਬਾਅਦ ਕਰੀਬ ਦੋ ਮਹੀਨਿਆਂ ਤੋਂ ਸੈਰ ਸਪਾਟਾ ਉਦਯੋਗ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਹੋਟਲਾਂ ‘ਚ ਆਕੂਪੈਂਸੀ (Occupancy) 5 ਫੀਸਦੀ ਤੋਂ ਹੇਠਾਂ ਆ ਗਈ ਸੀ,ਜੁਲਾਈ ‘ਚ ਪਹਿਲਾਂ ਮੰਡੀ ਅਤੇ ਕੁੱਲੂ ਅਤੇ ਫਿਰ ਅਗਸਤ ‘ਚ Shimla, Sirmaur ਅਤੇ Solan ‘ਚ ਭਾਰੀ ਬਾਰਿਸ਼ ਤੋਂ ਬਾਅਦ ਹੰਗਾਮਾ ਹੋਇਆ।