ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੇਤਾ ਪਹੁੰਚਣਗੇ ਚੰਡੀਗੜ੍ਹ,ਮੁਆਵਜ਼ਾ ਤੇ MSP ਸਮੇਤ ਹੋਰ ਕਈ ਮੰਗਾਂ
BolPunjabDe Buero
ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ (Farmers Organizations) ਦੇ ਨੁਮਾਇੰਦੇ ਅੱਜ ਚੰਡੀਗੜ੍ਹ ਪੁੱਜਣਗੇ। ਸਮੂਹ ਕਿਸਾਨ ਨੁਮਾਇੰਦੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਵਨ (Punjab Bhavan) ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Chief Minister Punjab Bhagwant Mann) ਅੱਜ ਸ਼ਹਿਰ ਵਿੱਚ ਨਹੀਂ ਹਨ। ਇਸ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਿਸਾਨ ਨੁਮਾਇੰਦਿਆਂ ਦੀ ਮੀਟਿੰਗ ਕੀਤੀ ਜਾਵੇਗੀ।ਇਹ ਸਪੱਸ਼ਟ ਨਹੀਂ ਹੈ ਕਿ ਪੰਜਾਬ ਸਰਕਾਰ (Punjab Govt) ਦਾ ਕੋਈ ਮੰਤਰੀ ਕਿਸਾਨ ਨੁਮਾਇੰਦਿਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਵੇਗਾ ਜਾਂ ਨਹੀਂ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਦੀ ਅਗਲੀ ਰਣਨੀਤੀ ਕੀ ਹੋਵੇਗੀ, ਇਹ ਤਾਂ ਮੀਟਿੰਗ ਦੌਰਾਨ ਹੀ ਪਤਾ ਲੱਗੇਗਾ। ਕਿਸਾਨ ਆਗੂ ਸਥਿਤੀ ਸਪੱਸ਼ਟ ਕਰਨਗੇ ਕਿ ਕਿਸਾਨ ਆਪਣੇ ਅੰਦੋਲਨ ਨੂੰ ਕਿਸ ਦਿਸ਼ਾ ‘ਚ ਲੈ ਕੇ ਜਾਣਗੇ ਅਤੇ ਸੂਬਾ ਅਤੇ ਕੇਂਦਰ ਸਰਕਾਰ ਅੱਗੇ ਆਪਣਾ ਰੋਸ ਕਿਵੇਂ ਦਰਜ ਕਰਵਾਉਣਗੇ।