ਮਹਿਲਾ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਇਤਿਹਾਸ ਰਚ ਦਿੱਤਾ,ਦੇਸ਼ਮੁਖ ਨੇ 9 ਰਾਊਂਡਾਂ ਵਿੱਚ 7 ਅੰਕ ਹਾਸਲ ਕਰਕੇ ਟੂਰਨਾਮੈਂਟ ਜਿੱਤਿਆ
BolPunjabDe Buero
ਭਾਰਤ ਦੀ 17 ਸਾਲਾ ਮਹਿਲਾ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ (Grandmaster Divya Deshmukh) ਨੇ ਇਤਿਹਾਸ ਰਚ ਦਿੱਤਾ ਹੈ,ਦਿਵਿਆ ਦੇਸ਼ਮੁਖ ਨੇ ਕੋਲਕਾਤਾ ਵਿੱਚ ਆਯੋਜਿਤ ਟਾਟਾ ਸਟੀਲ ਸ਼ਤਰੰਜ ਇੰਡੀਆ ਰੈਪਿਡ (ਮਹਿਲਾ) ਟੂਰਨਾਮੈਂਟ ਜਿੱਤ ਲਿਆ ਹੈ,ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ 9 ਰਾਊਂਡਾਂ (Round) ਵਿੱਚ 7 ਅੰਕ ਹਾਸਲ ਕਰਕੇ ਟੂਰਨਾਮੈਂਟ ਜਿੱਤਿਆ,ਉਸ ਨੇ ਵਿਸ਼ਵ ਚੈਂਪੀਅਨ (World Champion) ਜ਼ੂ ਵੇਨਜੁਨ ਤੋਂ ਅੱਧਾ ਅੰਕ ਅੱਗੇ ਰਹਿ ਕੇ ਇਹ ਖ਼ਿਤਾਬ ਜਿੱਤਿਆ।
ਵਿਸ਼ਵ ਚੈਂਪੀਅਨ (World Champion) ਚੀਨ ਦੀ ਜ਼ੂ ਵੇਨਜੁਨ ਦੂਜੇ ਸਥਾਨ ‘ਤੇ ਰਹੀ,ਮਹਿਲਾ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ 9 ਰਾਊਂਡਾਂ ਤੋਂ ਬਾਅਦ 7 ਅੰਕਾਂ ਨਾਲ ਪਹਿਲੇ ਸਥਾਨ ‘ਤੇ ਰਹੀ,ਜਦਕਿ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੀ ਜ਼ੂ ਵੇਨਜੁਨ 6.5 ਅੰਕਾਂ ਨਾਲ ਦੂਜੇ ਜਦਕਿ ਰੂਸ ਦੀ ਪੋਲੀਨਾ ਸ਼ੁਵਾਲੋਵਾ 5.5 ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੀ,ਦੱਸ ਦੇਈਏ ਕਿ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਪਹਿਲੀ ਵਾਰ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ,ਉਸ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ,ਰਾਊਂਡ (Round) ‘ਚ ਦਿਵਿਆ ਨੇ ਦੇਸ਼ ਦੀ ਨੰਬਰ 1 ਮਹਿਲਾ ਸ਼ਤਰੰਜ ਖਿਡਾਰਨ ਕੋਨੇਰੂ ਹੰਪੀ ਨੂੰ ਹਰਾਇਆ ਸੀ।