ਦੇਸ਼ ਦਾ ਪਹਿਲਾ ਸੂਰਜ ਮਿਸ਼ਨ ‘ਆਦਿਤਿਆ-ਐਲ1’ ਹੋਇਆ ਲਾਂਚ
BolPunjabDe Buero
ਚੰਦਰਯਾਨ-3 (Chandrayan-3) ਦੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲ ਲੈਂਡਿੰਗ (Successful Landing) ਤੋਂ ਬਾਅਦ 10ਵੇਂ ਦਿਨ ਸ਼ਨੀਵਾਰ ਨੂੰ ਇਸਰੋ ਨੇ ਆਦਿਤਿਆ ਐਲ1 ਮਿਸ਼ਨ ਲਾਂਚ (Aditya L1 Mission Launch) ਕੀਤਾ,ਇਹ ਮਿਸ਼ਨ ਸੂਰਜ ਦਾ ਅਧਿਐਨ ਕਰੇਗਾ,ਆਦਿਤਿਆ L1 ਨੂੰ ਸ਼ਨੀਵਾਰ ਸਵੇਰੇ 11.50 ਵਜੇ PSLV-C57 ਦੇ XL ਸੰਸਕਰਣ ਰਾਕੇਟ ਰਾਹੀਂ ਸ਼੍ਰੀਹਰਿਕੋਟਾ (Sriharikota) ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ,PSLV ਇਕ ਚਾਰ ਪੜਾਅ ਵਾਲਾ ਰਾਕੇਟ ਹੈ।
ਆਦਿਤਿਆ ਐਲ 1 ਸੂਰਜ (Aditya L 1 Sun) ਦਾ ਅਧਿਐਨ ਕਰਨ ਵਾਲਾ ਪਹਿਲਾ ਪੁਲਾੜ ਆਧਾਰਿਤ ਭਾਰਤੀ ਮਿਸ਼ਨ ਹੋਵੇਗਾ,ਲਾਗਰੇਂਜ ਪੁਆਇੰਟ ਜਿਸ ਨੂੰ ਸ਼ਾਰਟ ਫਾਰਮ ਵਿਚ L ਕਿਹਾ ਜਾਂਦਾ ਹੈ,ਆਦਿਤਿਆ L1 ਨੂੰ ਸੂਰਜ ਦੇ ਨੇੜੇ ਇਸ ਪੁਆਇੰਟ ‘ਤੇ ਪਹੁੰਚਣਾ ਹੈ,ਲਾਂਚਿੰਗ ਦੀ ਠੀਕ 127 ਦਿਨ ਬਾਅਦ ਇਹ ਆਪਣੇ ਪੁਆਇੰਟ ਐੱਲ-1 ਤੱਕ ਪਹੁੰਚੇਗਾ,ਆਦਿਤਿਆ L1 ਨੂੰ ਸੂਰਜ ਦੇ ਨੇੜੇ ਇਸ ਪੁਆਇੰਟ ‘ਤੇ ਪਹੁੰਚਣਾ ਹੈ,ਇਹ ਨਾਂ ਗਣਿਤ ਜੋਸੇਫੀ-ਲੁਈ ਲੈਰੇਂਜ (Joseph-Louis Larange) ਦੇ ਨਾਂ ‘ਤੇ ਦਿੱਤਾ ਗਿਆ।