ਪਾਕਿਸਤਾਨ ਵਾਲੇ ਪਾਸਿਉਂ ਆਏ ਡਰੋਨ ਰਾਹੀਂ ਭਾਰਤੀ ਖ਼ੇਤਰ ਵਿਚ ਸੁੱਟੀ ਗਈ ਕਰੀਬ 2 ਕਰੋੜ ਦੀ ਹੈਰੋਇਨ ਦੀ ਖੇਪ ਬਰਾਮਦ
BolPunjabDe Buero
ਅੰਮ੍ਰਿਤਸਰ ਦਿਹਾਤੀ ਪੁਲਿਸ (Amritsar Rural Police) ਅਧੀਨ ਆਉਂਦੇ ਥਾਣਾ ਘਰਿੰਡਾ ਦੇ ਸਰਹੱਦੀ ਪਿੰਡ ਧਨੋਏ ਖੁਰਦ ਨੇੜੇ ਪਾਕਿਸਤਾਨ ਵਾਲੇ ਪਾਸਿਉਂ ਆਏ ਡਰੋਨ (Drone) ਰਾਹੀਂ ਭਾਰਤੀ ਖ਼ੇਤਰ ਵਿਚ ਸੁੱਟੀ ਗਈ ਕਰੀਬ 2 ਕਰੋੜ ਦੀ ਹੈਰੋਇਨ (Heroin) ਦੀ ਖੇਪ ਬਰਾਮਦ ਹੋਈ ਹੈ।ਡਰੋਨ ਰਾਹੀਂ ਪਾਕਿਸਤਾਨ ਵਾਲੇ ਪਾਸਿਉਂ ਸਰਹੱਦੀ ਪਿੰਡ ਧਨੋਏ ਖੁਰਦ ਵਿਖੇ ਆਈ ਹੈਰੋਇਨ (Heroin), ਜੋ ਕਿ ਪਲਾਸਟਿਕ ਬੋਤਲ (Plastic Bottle) ਵਿਚ ਬੰਦ ਸੀ, ਨੂੰ ਫੜ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ,ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸ਼ੀਤਲ ਸਿੰਘ ਨੇ ਦਸਿਆ ਕਿ SSP ਦਿਹਾਤੀ ਅੰਮ੍ਰਿਤਸਰ ਸਤਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਪੁਲਿਸ (Punjab Police) ਨੂੰ ਸਰਹੱਦੀ ਖ਼ੇਤਰ ਅੰਦਰ ਵੱਡੀ ਸਫ਼ਲਤਾ ਹਾਸਲ ਹੋ ਰਹੀ ਹੈ, ਉਨ੍ਹਾਂ ਅੱਗੇ ਦਸਿਆ ਕਿ ਦੇਰ ਰਾਤ ਪਾਕਿਸਤਾਨ ਵਾਲੇ ਪਾਸਿਉਂ ਆਏ ਡਰੋਨ (Drone) ਰਾਹੀਂ ਦੁਪਿਹਰ ਸਮੇਂ ਸਰਚ ਅਭਿਆਨ ਦੌਰਾਨ ਪੇਂਡੂ ਰੱਖਿਆ ਕਮੇਟੀ ਵਲੋਂ ਇਲਾਕੇ ਵਿਚੋਂ ਸਰਚ ਕਰਵਾਈ ਗਈ ਤਾਂ ਪੁਲਿਸ (Police) ਨੂੰ ਤਲਾਸ਼ੀ ਮੁਹਿੰਮ ਦੌਰਾਨ ਕਾਲੇ ਰੰਗ ਦੀ ਰੱਸੀ ਨਾਲ ਲਪੇਟੀ ਪਲਾਸਟਿਕ ਦੀ ਭਰੀ ਬੋਤਲ ਵਿਚ ਹੈਰੋਇਨ ਮਿਲੀ ਹੈ,ਜਿਸ ਦਾ ਵਜ਼ਨ 400 ਗ੍ਰਾਮ ਦਸਿਆ ਜਾ ਰਿਹਾ ਹੈ,ਪੁਲਿਸ (Police) ਨੇ ਇਸ ਸਬੰਧੀ ਨਾ ਮਾਲੂਮ ਵਿਅਕਤੀਆਂ ਵਿਰੁਧ ਪਰਚਾ ਦਰਜ ਕਰ ਲਿਆ ਹੈ।