Crime
ਅੰਮ੍ਰਿਤਸਰ ਦੇ ਏਅਰਪੋਰਟ ‘ਤੇ ਤਾਇਨਾਤ ਕਸਟਮ ਕਮਿਸ਼ਨਰੇਟ ਦੇ Air Intelligence Unit ਦੇ ਅਧਿਕਾਰੀਆਂ ਨੇ ਦੁਬਈ ਤੋਂ ਆਏ ਇਕ ਯਾਤਰੀ ਤੋਂ 15 ਲੱਖ 74 ਹਜ਼ਾਰ ਰੁਪਏ ਕੀਮਤ ਦਾ ਸੋਨਾ ਫੜਿਆ
BolPunjabDe Buero
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਏਅਰਪੋਰਟ (Sri Guru Ramdas International Airport) ‘ਤੇ ਤਾਇਨਾਤ ਕਸਟਮ ਕਮਿਸ਼ਨਰੇਟ ਦੇ ਏਅਰ ਇੰਟੈਲੀਜੈਂਸ ਯੂਨਿਟ (Air Intelligence Unit) ਦੇ ਅਧਿਕਾਰੀਆਂ ਨੇ ਦੁਬਈ ਤੋਂ ਆਏ ਇਕ ਯਾਤਰੀ ਤੋਂ 15 ਲੱਖ 74 ਹਜ਼ਾਰ ਰੁਪਏ ਕੀਮਤ ਦਾ ਸੋਨਾ ਫੜਿਆ ਹੈ,ਕਸਟਮ ਅਧਿਕਾਰੀਆਂ ਨੇ ਉਕਤ ਸੋਨੇ ਨੂੰ ਕਬਜ਼ੇ ਵਿਚ ਲੈਣ ਦੇ ਬਾਅਦੇ ਮੁਲਜ਼ਮ ਯਾਤਰੀ ਖਿਲਾਫ ਕਸਟਮ ਐਕਟ (Customs Act) 1962 ਦੀ ਧਾਰਾ 110 ਤਹਿਤ ਕਾਰਵਾਈ ਕੀਤੀ ਹੈ।ਸਾਮਾਨ ਦੀ ਸਕੈਨਿੰਗ ਕੀਤੀ ਗਈ ਤਾਂ ਅਧਿਕਾਰੀਆਂ ਨੂੰ ਕੁਢ ਨਹੀਂ ਮਿਲਿਆ। ਫਿਰ ਯਾਤਰੀ ਦੀ ਵਿਅਕਤੀਗਤ ਜਾਂਚ ਕੀਤੀ ਗਈ।ਉਦੋਂ ਉਸ ਦੇ ਅੰਡਰ ਗਾਰਮੈਂਟਸ (Under Garments) ਦੇ ਅੰਦਰ ਇਕ ਕੈਪਸੂਲ (Capsule) ਬਰਾਮਦ ਕੀਤਾ ਗਿਆ ਜਿਸ ਦਾ ਭਾਰ 395 ਗ੍ਰਾਮ ਸੀ। ਜਾਂਚ ਵਿਚ ਉਸ ਵਿਚੋਂ 265 ਗ੍ਰਾਮ ਸੋਨਾ ਪਾਇਆ ਗਿਆ ਜਿਸ ਦੀ ਕੀਮਤ 15 ਲੱਖ 74 ਹਜ਼ਾਰ 630 ਰੁਪਏ ਮਾਪੀ ਗਈ ਹੈ।