Punjab

ਪੰਜਾਬੀ ਗਾਇਕ ਹੈਪੀ ਰਾਏਕੋਟੀ ਦਾ ਯੂ-ਟਿਊਬ ਚੈਨਲ ਹੈਕ ਹੋ ਗਿਆ,ਬੀਤੀ ਰਾਤ ਇੰਸਟਾਗ੍ਰਾਮ ‘ਤੇ ਇਕ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ

BolPunjabDe Buero

ਪੰਜਾਬੀ ਗਾਇਕ ਹੈਪੀ ਰਾਏਕੋਟੀ (Punjabi Singer Happy Raikoti) ਦਾ ਯੂ-ਟਿਊਬ ਚੈਨਲ ਹੈਕ (YouTube Channel Hack) ਹੋ ਗਿਆ ਹੈ,ਹੈਪੀ ਰਾਏਕੋਟੀ ਨੇ ਬੀਤੀ ਰਾਤ ਇੰਸਟਾਗ੍ਰਾਮ ‘ਤੇ ਇਕ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ,ਯੂ-ਟਿਊਬ ਚੈਨਲ ਹੈਕ ਹੋਣ ‘ਤੇ ਉਸ ਨੂੰ ਕੁਝ ਸਮਰਥਕਾਂ ਦੇ ਫੋਨ ਆਏ ਸਨ,ਜਿਸ ਤੋਂ ਬਾਅਦ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ,ਪੰਜਾਬੀ ਗਾਇਕ ਹੈਪੀ ਰਾਏਕੋਟੀ ਦੇ ਇਸ ਚੈਨਲ ‘ਤੇ 6 ਲੱਖ ਤੋਂ ਵੱਧ ਸਬਸਕ੍ਰਾਈਬਰ (Subscriber) ਹਨ।

ਪੰਜਾਬੀ ਗਾਇਕ ਹੈਪੀ ਰਾਏਕੋਟੀ ਨੇ ਪੋਸਟ ‘ਤੇ ਲਿਖਿਆ ਕਿ ਆਪਣਾ ਯੂ-ਟਿਊਬ ਚੈਨਲ ਹੈਕ (YouTube Channel Hack) ਹੋ ਗਿਆ ਕੱਲ ਰਾਤ ਦਾ ਹੋਇਆ ਵੈਸੇ, ਲੱਗਦਾ ਕੋਈ ਸੱਜਣ ਮਿੱਤਰ ਖਾਸ ਚੌਹਣ ਵਾਲਾ ਹੀ ਹੋਣਾ, ਪਰ ਕੋਈ ਨਾ ਦਾਤਾ ਮੇਹਰ ਕਰੂ ਜਲਦੀ… ਮਿਲਾਂਗੇ ਇਸ ਸਾਲ ਬਹੁਤ ਕੁਝ ਹੋਇਆ, ਮੇਰੀ ਆਦਤ ਨਹੀਂ ਕੀ ਮੈਂ ਰੌਲਾ ਪਾਵਾਂ… ਕਈ ਆਪਣੇ ਸੱਜਣਾ ਨੇ ਬੜਾ ਕੁਝ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਨਾ ਕਦੇ ਦਿਲ ਖੋਲ੍ਹ ਕੇ ਬੋਲਾਂਗੇ… ਬੱਸ ਤੁਸੀ ਜੁੜੇ ਰਹਿਓ… ਸੱਜਣ ਸਾਨੂੰ ਟੁੱਟਿਆਂ ਨੂੰ ਬਾਗ ਬਥੇਰੇ…।

Related Articles

Leave a Reply

Your email address will not be published. Required fields are marked *

Back to top button