BolPunjabDe Buero
ਲੁਧਿਆਣਾ ਦੇ ਜ਼ਿਲ੍ਹੇ ਦੇ ਪਿੰਡ ਧਮੋਟ ਦੇ ਰਹਿਣ ਵਾਲੇ ਇੰਜੀਨੀਅਰ ਮੋਹਿਤ ਸ਼ਰਮਾ (Engineer Mohit Sharma) ਨੇ ਚੰਦਰਯਾਨ-3 ਲਾਂਚਿੰਗ (Chandrayaan-3 Launching) ‘ਚ ਅਹਿਮ ਭੂਮਿਕਾ ਨਿਭਾਈ ਹੈ। ਇੰਜੀਨੀਅਰ ਮੋਹਿਤ ਸ਼ਰਮਾ ਨੇ ਚੰਦਰਯਾਨ-3 ਲਾਂਚਿੰਗ ‘ਚ ਲੈਂਡਿੰਗ ਸੈਂਸਰ ਦਾ ਕੰਮ ਸੰਭਾਲਿਆ। ਮੋਹਿਤ ਸ਼ਰਮਾ ਨੂੰ ਬਚਪਨ ਤੋਂ ਹੀ ਇਲੈਕਟ੍ਰਾਨਿਕ (Electronic) ਚੀਜ਼ ਖੋਲ੍ਹ ਕੇ ਪ੍ਰਯੋਗ ਕਰਨਾ ਸੀ। ਮੋਹਿਤ ਸ਼ਰਮਾ ਦੇ ਪਿਤਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਚੰਦਰਯਾਨ-3 ਪ੍ਰੋਜੈਕਟ ਅਹਿਮਦਾਬਾਦ (Ahmedabad) ਤੋਂ ਸ਼ੁਰੂ ਹੋਇਆ ਸੀ, ਜਿਸ ਦੀ ਟੀਮ ‘ਚ ਔਰਤਾਂ ਵੀ ਸ਼ਾਮਲ ਸਨ,ਉਨ੍ਹਾਂ ਦੀ ਟੀਮ ਨੇ ਚੰਦਰਯਾਨ ਦੇ ਲੈਂਡਿੰਗ ਸੈਂਸਰ (Landing Sensor) ‘ਤੇ ਮਿਲ ਕੇ ਕੰਮ ਕੀਤਾ,ਸਭ ਨੂੰ ਪਤਾ ਸੀ ਕਿ ਪੁੱਤਰ ਇਸਰੋ ਵਿੱਚ ਹੈ।
ਇਸਰੋ (ISRO) ਦੇ ਇਸ ਪ੍ਰੋਜੈਕਟ ਦੀ ਕਾਮਯਾਬੀ ਤੋਂ ਬਾਅਦ ਹੁਣ ਸਾਰਿਆਂ ਵੱਲੋਂ ਵਧਾਈਆਂ ਦੇ ਕਾਲ ਆ ਰਹੇ ਹਨ। ਉਹ ਵੀ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ।ਇੰਜੀਨੀਅਰ ਮੋਹਿਤ ਸ਼ਰਮਾ 2019 ਵਿੱਚ ਇਸਰੋ ਵਿੱਚ ਚੁਣਿਆ ਗਿਆ ਸੀ ਅਤੇ 2020 ਵਿੱਚ ਜੁਆਇਨ ਕੀਤਾ ਸੀ। ਮੋਹਿਤ ਸ਼ਰਮਾ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਰਾੜਾ ਸਾਹਿਬ ਸਕੂਲ ਤੋਂ ਸੈਕੰਡਰੀ ਸਿੱਖਿਆ ਪ੍ਰਾਪਤ ਕੀਤੀ। ਮੋਹਿਤ ਜਮਾਤ ਵਿੱਚ ਟਾਪਰ ਹੁੰਦਾ ਸੀ। ਉਸਨੇ 2016 ਵਿੱਚ ਥਾਪਰ ਯੂਨੀਵਰਸਿਟੀ (Thapar University) ਵਿੱਚ ਦਾਖਲਾ ਲਿਆ। ਦਾਦੀ ਪੁਸ਼ਪਿੰਦਰਾ ਰਾਣੀ ਨੇ ਕਿਹਾ ਕਿ ਇੰਨੀ ਖੁਸ਼ੀ ਹੁੰਦੀ ਹੈ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ।