Punjab
ਸਿਨੇਮਾ ਜਗਤ ਦੇ ਦਿੱਗਜ ਗੀਤਕਾਰ ਦੇਵ ਕੋਹਲੀ ਦਾ ਅੱਜ ਮੁੰਬਈ ’ਚ ਦਿਹਾਂਤ ਹੋ ਗਿਆ,ਉਹ 80 ਸਾਲ ਦੇ ਸਨ
BolPunjabDe Buero
ਸਿਨੇਮਾ ਜਗਤ ਦੇ ਦਿੱਗਜ ਗੀਤਕਾਰ ਦੇਵ ਕੋਹਲੀ ਦਾ ਅੱਜ ਮੁੰਬਈ ’ਚ ਦਿਹਾਂਤ ਹੋ ਗਿਆ। ਉਹ 80 ਸਾਲ ਦੇ ਸਨ। ਦੇਵ ਕੋਹਲੀ ‘ਬਾਜ਼ੀਗਰ,’ ‘ਜੁੜਵਾ 2,’ ‘ਮੁਸਾਫਿਰ,’ ‘ਸ਼ੂਟ ਆਊਟ ਐਟ ਲੋਖੰਡਵਾਲਾ,’ ਅਤੇ ‘ਟੈਕਸੀ ਨੰਬਰ 911’ ਸਮੇਤ 100 ਤੋਂ ਵੱਧ ਫ਼ਿਲਮਾਂ ਲਈ ਆਪਣੇ ਗੀਤਾਂ ਲਈ ਮਸ਼ਹੂਰ ਸਨ।ਗੀਤਕਾਰ ਦੇਵ ਕੋਹਲੀ (Lyricist Dev Kohli) ਦਾ ਨਾਂ ਹਿੰਦੀ ਸਿਨੇਮਾ ਦਾ ਜਾਣਿਆ-ਪਛਾਣਿਆ ਨਾਂ ਹੈ। ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਗੀਤਕਾਰ ਦੇਵ ਕੋਹਲੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1969 ‘ਚ ਫਿਲਮ ‘ਗੁੰਡਾ’ ਨਾਲ ਕੀਤੀ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਇਸ ਗੀਤਕਾਰ ਦਾ ਜਨਮ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਹੋਇਆ ਸੀ, ਹਾਲਾਂਕਿ ਉਹ ਭਾਰਤ ਵਿੱਚ ਹੀ ਵਸ ਗਏ ਸਨ।