Games
ਮਹਿਲਾ ਟਰੈਪ ਫਾਈਨਲ ਵਿੱਚ ਰਾਜੇਸ਼ਵਰੀ ਕੁਮਾਰੀ ਨੇ ਸ਼ੂਟਿੰਗ ‘ਚ ਭਾਰਤ ਨੂੰ ਦਿਵਾਇਆ 7ਵਾਂ ਓਲੰਪਿਕ ਕੋਟਾ,ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਿੱਤੀ ਵਧਾਈ
BolPunjabDe Buero
ਅਜ਼ਰਬਾਈਜਾਨ ਦੇ ਬਾਕੂ ਵਿੱਚ ਹੋਏ ਮਹਿਲਾ ਟਰੈਪ ਫਾਈਨਲ ਵਿੱਚ ਰਾਜੇਸ਼ਵਰੀ ਕੁਮਾਰੀ ਨੇ ਪੰਜਵਾਂ ਸਥਾਨ ਹਾਸਲ ਕੀਤਾ। ਰਾਜੇਸ਼ਵਰੀ ਕੁਮਾਰੀ ਨੇ ਪੈਰਿਸ 2024 ਓਲੰਪਿਕ ਖੇਡਾਂ ਲਈ ਇਸ ਕੁਆਲੀਫਾਇੰਗ ਈਵੈਂਟ (Qualifying Event) ਵਿੱਚ ਨਿਸ਼ਾਨੇਬਾਜ਼ੀ ਵਿੱਚ ਸੱਤਵਾਂ ਕੋਟਾ ਹਾਸਲ ਕੀਤਾ।ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hair) ਨੇ ਨਿਸ਼ਾਨੇਬਾਜ਼ ਰਾਜੇਸ਼ਵਰੀ ਕੁਮਾਰੀ ਨੂੰ ਅਗਲੇ ਸਾਲ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਲਈ ਵਧਾਈ ਦਿੱਤੀ ਹੈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਮਹਿਲਾ ਟਰੈਪ ਈਵੈਂਟ ਵਿੱਚ ਪੰਜਵੇਂ ਸਥਾਨ ’ਤੇ ਰਹਿ ਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ।ਉਹ ਸ਼ਗੁਨ ਚੌਧਰੀ ਤੋਂ ਬਾਅਦ ਮਹਿਲਾ ਟਰੈਪ ਈਵੈਂਟ ਵਿੱਚ ਓਲੰਪਿਕ ਕੋਟਾ ਹਾਸਲ ਕਰਨ ਵਾਲੀ ਦੂਜੀ ਭਾਰਤੀ ਬਣ ਗਈ। ਫਾਈਨਲ ਵਿੱਚ ਉਹ 30 ਸ਼ਾਟ ਵਿੱਚ ਸਿਰਫ਼ 19 ਅੰਕ ਹੀ ਬਣਾ ਸਕੀ।