ਕੱਚੇ ਅਧਿਆਪਕਾਂ ਨੂੰ ਡਾਂਗਾਂ ਨਾਲ ਪੱਕੇ ਕਰ ਰਹੀ ਹੈ ਸਰਕਾਰ - ਢਿੱਲਵਾਂ
Bol Punjab De Buero,Sangrur
ਪਿਛਲੀਆਂ ਸਰਕਾਰਾਂ ਵੱਲੋਂ ਕੱਚੇ ਅਧਿਆਪਕਾਂ ਨੂੰ ਹਰੇਕ ਵਾਰ ਪੱਕੇ ਕਰਨ ਦੇ ਫੋਕੇ ਲਾਰੇ ਲਗਾ ਕੇ ਵੋਟਾਂ ਹਾਸਲ ਕੀਤੀਆਂ ਜਾਂਦੀਆਂ ਰਹੀਆਂ ਹਨ।ਲੋਕ ਹਿਤੈਸ਼ੀ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਪਾਸੇ ਕਰੋੜਾਂ ਰੁਪਏ ਇਸ਼ਤਿਹਾਰ ਬਾਜ਼ੀ ਉੱਤੇ ਫੂਕ ਦਿੱਤੇ ਹਨ।ਪ੍ਰੰਤੂ ਅਧਿਆਪਕ ਅਜੇ ਵੀ ਕੱਚੇ ਹਨ।ਜਿੰਨਾ ਨੂੰ ਸ਼ਾਇਦ ਸਰਕਾਰ ਨੇ ਡਾਂਗਾਂ ਫੇਰ ਕੇ ਪੱਕੇ ਕਰਨ ਦੀ ਨੀਅਤ ਧਾਰੀ ਹੋਈ ਹੈ।
ਉਕਤ ਵਿਚਾਰ ਪਿਛਲੇ ਲੰਬੇ ਸਮੇਂ ਤੋਂ ਸਥਾਨਕ ਮੁੱਖ ਮੰਤਰੀ ਦੇ ਸ਼ਹਿਰ ਪੱਕੇ ਧਰਨੇ ਉੱਤੇ ਬੈਠੇ ਕੱਚੇ ਅਧਿਆਪਕਾਂ ਉੱਤੇ ਹੋਏ ਭਿਆਨਕ ਲਾਠੀਚਾਰਜ ਉੱਤੇ ਪ੍ਰਤੀਕਰਮ ਜ਼ਾਹਿਰ ਕਰਦਿਆਂ ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਹੇ।
ਉਹਨਾਂ ਬਦਲਾਅ ਵਾਲੀ ਸਰਕਾਰ ਦੇ ਵੀ ਪਿਛਲੀਆਂ ਸਰਕਾਰਾਂ ਦੇ ਲੀਹੇ ਚੱਲਣ ਬਦਲੇ ਸਖ਼ਤ ਆਲੋਚਨਾ ਕੀਤੀ।
ਉਹਨਾਂ ਕਿਹਾ ਚਾਹੀਦਾ ਸੀ ਕਿ ਮੁੱਖ ਮੰਤਰੀ ਨਿਗੂਣੀਆਂ ਤਨਖ਼ਾਹਾਂ ਉਤੀ ਕੰਮ ਕਰਦੇ ਕੱਚੇ ਅਧਿਆਪਕਾਂ ਦੀ ਸਾਰ ਲੈਂਦੇ।ਪ੍ਰੰਤੂ ਡਾਂਗ ਨਾਲ ਮੂੰਹ ਬੰਦ ਕਰਨ ਦੀ ਘਟੀਆ ਕਰਵਾਈ ਦਾ ਖਮਿਆਜ਼ਾ ਭੁਗਤਣਾ ਪਵੇਗਾ।ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਮਾਨ ਵਿੱਚ ਪਿਛਲੇ ਮੁੱਖ ਮੰਤਰੀਆਂ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ।